27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।
28ਫਿਰ ਤੁਸੀਂ ਉਸ ਧਰਤੀ ਉੱਤੇ ਰਹੋਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।
29ਮੈਂ ਤੁਹਾਨੂੰ ਤੁਹਾਡੀ ਸਾਰੀ ਗੰਦਗੀ ਤੋਂ ਬਚਾਵਾਂਗਾ। ਮੈਂ ਅਨਾਜ ਮੰਗਾਂਗਾ ਅਤੇ ਇਸ ਨੂੰ ਬਹੁਤ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਹੀਂ ਲਿਆਵਾਂਗਾ।
30ਮੈਂ ਰੁੱਖਾਂ ਦੇ ਫਲ ਅਤੇ ਖੇਤ ਦੀਆਂ ਫ਼ਸਲਾਂ ਨੂੰ ਵਧਾਵਾਂਗਾ, ਤਾਂ ਜੋ ਤੁਸੀਂ ਕਾਲ ਦੇ ਕਾਰਨ ਕੌਮਾਂ ਵਿੱਚ ਬਦਨਾਮੀ ਦਾ ਸ਼ਿਕਾਰ ਨਾ ਹੋਵੋਂਗੇ।
31ਫਿਰ ਤੁਸੀਂ ਆਪਣੇ ਬੁਰੇ ਕੰਮਾਂ ਅਤੇ ਮੰਦੇ ਕੰਮਾਂ ਨੂੰ ਚੇਤੇ ਕਰੋਗੇ, ਅਤੇ ਤੁਸੀਂ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਲਈ ਆਪਣੇ ਆਪ ਨੂੰ ਨਫ਼ਰਤ ਕਰੋਗੇ।