ਹਿਜ਼ਕੀਏਲ 36

ਮੈਂ ਰੁੱਖਾਂ ਦੇ ਫਲ ਅਤੇ ਖੇਤ ਦੀਆਂ ਫ਼ਸਲਾਂ ਨੂੰ ਵਧਾਵਾਂਗਾ, ਤਾਂ ਜੋ ਤੁਸੀਂ ਕਾਲ ਦੇ ਕਾਰਨ ਕੌਮਾਂ ਵਿੱਚ ਬਦਨਾਮੀ ਦਾ ਸ਼ਿਕਾਰ ਨਾ ਹੋਵੋਂਗੇ।

Ezekiel 36:30 (UKJV) And I will multiply the fruit of the tree, and the increase of the field, that all of you shall receive no more reproach of famine among the heathen.

28ਫਿਰ ਤੁਸੀਂ ਉਸ ਧਰਤੀ ਉੱਤੇ ਰਹੋਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਲੋਕ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ।

29ਮੈਂ ਤੁਹਾਨੂੰ ਤੁਹਾਡੀ ਸਾਰੀ ਗੰਦਗੀ ਤੋਂ ਬਚਾਵਾਂਗਾ। ਮੈਂ ਅਨਾਜ ਮੰਗਾਂਗਾ ਅਤੇ ਇਸ ਨੂੰ ਬਹੁਤ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਹੀਂ ਲਿਆਵਾਂਗਾ।

30ਮੈਂ ਰੁੱਖਾਂ ਦੇ ਫਲ ਅਤੇ ਖੇਤ ਦੀਆਂ ਫ਼ਸਲਾਂ ਨੂੰ ਵਧਾਵਾਂਗਾ, ਤਾਂ ਜੋ ਤੁਸੀਂ ਕਾਲ ਦੇ ਕਾਰਨ ਕੌਮਾਂ ਵਿੱਚ ਬਦਨਾਮੀ ਦਾ ਸ਼ਿਕਾਰ ਨਾ ਹੋਵੋਂਗੇ।

31ਫਿਰ ਤੁਸੀਂ ਆਪਣੇ ਬੁਰੇ ਕੰਮਾਂ ਅਤੇ ਮੰਦੇ ਕੰਮਾਂ ਨੂੰ ਚੇਤੇ ਕਰੋਗੇ, ਅਤੇ ਤੁਸੀਂ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਲਈ ਆਪਣੇ ਆਪ ਨੂੰ ਨਫ਼ਰਤ ਕਰੋਗੇ।

32ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਇਹ ਤੁਹਾਡੇ ਲਈ ਨਹੀਂ ਕਰ ਰਿਹਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਸਰਾਏਲ ਦੇ ਲੋਕੋ, ਆਪਣੇ ਚਾਲ-ਚਲਣ ਲਈ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.