ਹਿਜ਼ਕੀਏਲ 36

“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਮੈਂ ਤੁਹਾਡੇ ਸ਼ਹਿਰਾਂ ਨੂੰ ਮੁੜ ਵਸਾਵਾਂਗਾ ਅਤੇ ਖੰਡਰ ਮੁੜ ਉਸਾਰੇ ਜਾਣਗੇ।

Ezekiel 36:33 (UKJV) Thus says the Lord GOD; In the day that I shall have cleansed you from all your iniquities I will also cause you to dwell in the cities, and the wastes shall be built.

31ਫਿਰ ਤੁਸੀਂ ਆਪਣੇ ਬੁਰੇ ਕੰਮਾਂ ਅਤੇ ਮੰਦੇ ਕੰਮਾਂ ਨੂੰ ਚੇਤੇ ਕਰੋਗੇ, ਅਤੇ ਤੁਸੀਂ ਆਪਣੇ ਪਾਪਾਂ ਅਤੇ ਘਿਣਾਉਣੇ ਕੰਮਾਂ ਲਈ ਆਪਣੇ ਆਪ ਨੂੰ ਨਫ਼ਰਤ ਕਰੋਗੇ।

32ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ ਕਿ ਮੈਂ ਇਹ ਤੁਹਾਡੇ ਲਈ ਨਹੀਂ ਕਰ ਰਿਹਾ ਹਾਂ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਸਰਾਏਲ ਦੇ ਲੋਕੋ, ਆਪਣੇ ਚਾਲ-ਚਲਣ ਲਈ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋ!

33“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਮੈਂ ਤੁਹਾਡੇ ਸ਼ਹਿਰਾਂ ਨੂੰ ਮੁੜ ਵਸਾਵਾਂਗਾ ਅਤੇ ਖੰਡਰ ਮੁੜ ਉਸਾਰੇ ਜਾਣਗੇ।

34ਉਜਾੜ ਜ਼ਮੀਨ ਨੂੰ ਉਜਾੜਨ ਦੀ ਬਜਾਏ ਉਜਾੜ ਦਿੱਤਾ ਜਾਵੇਗਾ ਜੋ ਉਸ ਵਿੱਚੋਂ ਲੰਘਣ ਵਾਲੇ ਸਾਰਿਆਂ ਦੀ ਨਜ਼ਰ ਵਿੱਚ ਹਨ।

35ਉਹ ਆਖਣਗੇ, “ਇਹ ਧਰਤੀ ਜਿਹੜੀ ਉਜਾੜ ਦਿੱਤੀ ਗਈ ਸੀ ਅਦਨ ਦੇ ਬਾਗ਼ ਵਰਗੀ ਹੋ ਗਈ ਹੈ। ਉਹ ਸ਼ਹਿਰ ਜੋ ਖੰਡਰ, ਵਿਰਾਨ ਅਤੇ ਤਬਾਹ ਹੋ ਗਏ ਸਨ, ਹੁਣ ਉਹ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.