17ਉਹਨਾਂ ਨੂੰ ਇੱਕ ਸੋਟੀ ਵਿੱਚ ਜੋੜੋ ਤਾਂ ਜੋ ਉਹ ਤੁਹਾਡੇ ਹੱਥ ਵਿੱਚ ਇੱਕ ਹੋ ਜਾਣ।
18“ਜਦੋਂ ਤੁਹਾਡੇ ਲੋਕ ਤੁਹਾਨੂੰ ਪੁੱਛਦੇ ਹਨ, ‘ਕੀ ਤੁਸੀਂ ਸਾਨੂੰ ਦੱਸੋਂਗੇ ਕਿ ਇਸ ਤੋਂ ਤੁਹਾਡਾ ਕੀ ਮਤਲਬ ਹੈ?’
19ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਯੋਸੇਫ਼ ਦੀ ਸੋਟੀ, ਜੋ ਇਫ਼ਰਾਈਮ ਦੇ ਹੱਥ ਵਿੱਚ ਹੈ, ਅਤੇ ਉਸਦੇ ਨਾਲ ਸੰਬੰਧਿਤ ਇਸਰਾਏਲੀ ਗੋਤਾਂ ਵਿੱਚੋਂ ਲੈ ਕੇ ਯਹੂਦਾਹ ਦੀ ਸੋਟੀ ਨਾਲ ਜੋੜਨ ਜਾ ਰਿਹਾ ਹਾਂ। ਮੈਂ ਉਹਨਾਂ ਨੂੰ ਲੱਕੜ ਦੀ ਇੱਕ ਸੋਟੀ ਬਣਾ ਦਿਆਂਗਾ, ਅਤੇ ਉਹ ਮੇਰੇ ਹੱਥ ਵਿੱਚ ਇੱਕ ਹੋ ਜਾਣਗੇ।’
20ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਸੋਟੀਆਂ ਨੂੰ ਫੜ ਜਿਨ੍ਹਾਂ ਉੱਤੇ ਤੂੰ ਲਿਖੀਆ ਹੈ
21ਅਤੇ ਉਹਨਾਂ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਮੈਂ ਇਸਰਾਏਲੀਆਂ ਨੂੰ ਉਹਨਾਂ ਕੌਮਾਂ ਵਿੱਚੋਂ ਕੱਢ ਲਵਾਂਗਾ ਜਿੱਥੇ ਉਹ ਗਏ ਹਨ। ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਆਪਣੀ ਧਰਤੀ ਵਿੱਚ ਵਾਪਸ ਲਿਆਵਾਂਗਾ।