24“ ‘ਮੇਰਾ ਸੇਵਕ ਦਾਵੀਦ ਉਹਨਾਂ ਦਾ ਰਾਜਾ ਹੋਵੇਗਾ, ਅਤੇ ਉਹਨਾਂ ਸਾਰਿਆਂ ਦਾ ਇੱਕੋ ਆਜੜੀ ਹੋਵੇਗਾ। ਉਹ ਮੇਰੇ ਕਾਨੂੰਨਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ।
25ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੋਬ ਨੂੰ ਦਿੱਤੀ ਸੀ, ਉਹ ਧਰਤੀ ਜਿੱਥੇ ਤੁਹਾਡੇ ਪੁਰਖੇ ਰਹਿੰਦੇ ਸਨ। ਉਹ ਅਤੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਬਾਲ ਬੱਚੇ ਉੱਥੇ ਸਦਾ ਲਈ ਰਹਿਣਗੇ, ਅਤੇ ਮੇਰਾ ਸੇਵਕ ਦਾਵੀਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।
26ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ; ਇਹ ਇੱਕ ਸਦੀਵੀ ਨੇਮ ਹੋਵੇਗਾ। ਮੈਂ ਉਹਨਾਂ ਨੂੰ ਕਾਇਮ ਕਰਾਂਗਾ ਅਤੇ ਉਹਨਾਂ ਦੀ ਗਿਣਤੀ ਵਧਾਵਾਂਗਾ, ਅਤੇ ਮੈਂ ਆਪਣਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰੱਖਾਂਗਾ।
27ਮੇਰਾ ਨਿਵਾਸ ਸਥਾਨ ਉਹਨਾਂ ਦੇ ਨਾਲ ਹੋਵੇਗਾ; ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।
28ਤਦ ਕੌਮਾਂ ਜਾਣ ਲੈਣਗੀਆਂ ਕਿ ਮੈਂ ਯਾਹਵੇਹ ਹੀ ਇਸਰਾਏਲ ਨੂੰ ਪਵਿੱਤਰ ਬਣਾਵਾਂਗਾ, ਜਦੋਂ ਮੇਰਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰਹੇਗਾ।’ ”