ਹਿਜ਼ਕੀਏਲ 37

ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੋਬ ਨੂੰ ਦਿੱਤੀ ਸੀ, ਉਹ ਧਰਤੀ ਜਿੱਥੇ ਤੁਹਾਡੇ ਪੁਰਖੇ ਰਹਿੰਦੇ ਸਨ। ਉਹ ਅਤੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਬਾਲ ਬੱਚੇ ਉੱਥੇ ਸਦਾ ਲਈ ਰਹਿਣਗੇ, ਅਤੇ ਮੇਰਾ ਸੇਵਕ ਦਾਵੀਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।

Ezekiel 37:25 (UKJV) And they shall dwell in the land that I have given unto Jacob my servant, wherein your fathers have dwelt; and they shall dwell therein, even they, and their children, and their children's children for ever: and my servant David shall be their prince for ever.

23ਉਹ ਆਪਣੇ ਆਪ ਨੂੰ ਆਪਣੀਆਂ ਮੂਰਤੀਆਂ ਨਾ ਹੀ ਆਪਣੀਆਂ ਘਿਣਾਉਣੀਆਂ ਵਸਤੂਆਂ ਨਾਲ ਅਤੇ ਨਾ ਹੀ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਆਪਣੇ ਆਪ ਨੂੰ ਭਰਿਸ਼ਟ ਕਰਨਗੇ, ਸਗੋਂ ਮੈਂ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਵਸੇਬਿਆਂ ਵਿੱਚੋਂ ਜਿੱਥੇ ਉਹਨਾਂ ਨੇ ਪਾਪ ਕੀਤਾ ਹੈ, ਬਚਾਵਾਂਗਾ ਅਤੇ ਉਹਨਾਂ ਨੂੰ ਸ਼ੁੱਧ ਕਰਾਂਗਾਗਾ। ਉਹ ਮੇਰੇ ਲੋਕ ਹੋਣਗੇ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ।

24“ ‘ਮੇਰਾ ਸੇਵਕ ਦਾਵੀਦ ਉਹਨਾਂ ਦਾ ਰਾਜਾ ਹੋਵੇਗਾ, ਅਤੇ ਉਹਨਾਂ ਸਾਰਿਆਂ ਦਾ ਇੱਕੋ ਆਜੜੀ ਹੋਵੇਗਾ। ਉਹ ਮੇਰੇ ਕਾਨੂੰਨਾਂ ਦੀ ਪਾਲਣਾ ਕਰਨਗੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਸਾਵਧਾਨ ਰਹਿਣਗੇ।

25ਉਹ ਉਸ ਧਰਤੀ ਉੱਤੇ ਰਹਿਣਗੇ ਜਿਹੜੀ ਮੈਂ ਆਪਣੇ ਸੇਵਕ ਯਾਕੋਬ ਨੂੰ ਦਿੱਤੀ ਸੀ, ਉਹ ਧਰਤੀ ਜਿੱਥੇ ਤੁਹਾਡੇ ਪੁਰਖੇ ਰਹਿੰਦੇ ਸਨ। ਉਹ ਅਤੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਬਾਲ ਬੱਚੇ ਉੱਥੇ ਸਦਾ ਲਈ ਰਹਿਣਗੇ, ਅਤੇ ਮੇਰਾ ਸੇਵਕ ਦਾਵੀਦ ਸਦਾ ਲਈ ਉਹਨਾਂ ਦਾ ਰਾਜਕੁਮਾਰ ਹੋਵੇਗਾ।

26ਮੈਂ ਉਹਨਾਂ ਨਾਲ ਸ਼ਾਂਤੀ ਦਾ ਨੇਮ ਬੰਨ੍ਹਾਂਗਾ; ਇਹ ਇੱਕ ਸਦੀਵੀ ਨੇਮ ਹੋਵੇਗਾ। ਮੈਂ ਉਹਨਾਂ ਨੂੰ ਕਾਇਮ ਕਰਾਂਗਾ ਅਤੇ ਉਹਨਾਂ ਦੀ ਗਿਣਤੀ ਵਧਾਵਾਂਗਾ, ਅਤੇ ਮੈਂ ਆਪਣਾ ਪਵਿੱਤਰ ਅਸਥਾਨ ਉਹਨਾਂ ਵਿੱਚ ਸਦਾ ਲਈ ਰੱਖਾਂਗਾ।

27ਮੇਰਾ ਨਿਵਾਸ ਸਥਾਨ ਉਹਨਾਂ ਦੇ ਨਾਲ ਹੋਵੇਗਾ; ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.