6ਅਤੇ ਗੋਮਰ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ, ਅਤੇ ਦੂਰ ਉੱਤਰ ਤੋਂ ਬੈਤ ਤੋਗਰਮਾਹ ਆਪਣੀਆਂ ਸਾਰੀਆਂ ਫ਼ੌਜਾਂ ਸਮੇਤ, ਬਹੁਤ ਸਾਰੀਆਂ ਕੌਮਾਂ ਤੁਹਾਡੇ ਨਾਲ ਹਨ।
7“ ‘ਤੂੰ ਤਿਆਰ ਹੋ; ਅਤੇ ਆਪਣੀ ਤਿਆਰੀ ਕਰ, ਤੂੰ ਅਤੇ ਤੇਰੀ ਸਾਰੀ ਸਭਾ ਜਿਹੜੀ ਤੇਰੇ ਕੋਲ ਇਕੱਠੀ ਹੋਈ ਹੈ ਅਤੇ ਤੂੰ ਉਹਨਾਂ ਦਾ ਆਗੂ ਬਣ।
8ਬਹੁਤ ਦਿਨਾਂ ਬਾਅਦ ਤੂੰ ਵੇਖਿਆ ਜਾਵੇਂਗਾ ਅਤੇ ਆਖਰੀ ਸਾਲ ਵਿੱਚ ਉਸ ਭੂਮੀ ਤੇ ਜਿਹੜੀ ਤਲਵਾਰ ਤੋਂ ਛੁਡਾਈ ਗਈ ਹੈ, ਜਿੱਥੇ ਬਹੁਤ ਲੋਕ ਇਕੱਠੇ ਕੀਤੇ ਗਏ ਹਨ, ਇਸਰਾਏਲ ਦੇ ਪਹਾੜਾਂ ਤੇ ਜਿਹੜੇ ਪੁਰਾਣੇ ਸਮੇਂ ਤੋਂ ਉਜਾੜ ਸਨ ਅਤੇ ਉਹ ਲੋਕਾਂ ਵਿੱਚੋਂ ਬਾਹਰ ਲਿਆਂਦੀ ਗਈ ਅਤੇ ਉਹ ਸਾਰੇ ਦੇ ਸਾਰੇ ਨਿਸ਼ਚਿੰਤ ਹੋ ਕੇ ਵੱਸਣਗੇ।
9ਤੂੰ ਅਤੇ ਤੇਰੀਆਂ ਸਾਰੀਆਂ ਫ਼ੌਜਾਂ ਅਤੇ ਤੇਰੇ ਨਾਲ ਬਹੁਤ ਸਾਰੀਆਂ ਕੌਮਾਂ ਤੂਫ਼ਾਨ ਵਾਂਗ ਅੱਗੇ ਵਧਣਗੀਆਂ ਅਤੇ ਤੁਸੀਂ ਧਰਤੀ ਨੂੰ ਢੱਕਣ ਵਾਲੇ ਬੱਦਲ ਵਾਂਗ ਹੋਵੋਂਗੇ।
10“ ‘ਸਰਬਸ਼ਕਤੀਮਾਨ ਯਾਹਵੇਹ, ਇਹ ਉਹੀ ਹੈ ਜੋ ਆਖਦਾ ਹੈ: ਉਸ ਦਿਨ ਤੁਹਾਡੇ ਮਨ ਵਿੱਚ ਵਿਚਾਰ ਆਉਣਗੇ ਅਤੇ ਤੁਸੀਂ ਇੱਕ ਭੈੜੀ ਯੋਜਨਾ ਬਣਾਓਗੇ।