ਹਿਜ਼ਕੀਏਲ 39

“ਮੈਂ ਕੌਮਾਂ ਵਿੱਚ ਆਪਣਾ ਪਰਤਾਪ ਵਿਖਾਵਾਂਗਾ, ਅਤੇ ਸਾਰੀਆਂ ਕੌਮਾਂ ਉਸ ਸਜ਼ਾ ਨੂੰ ਵੇਖਣਗੀਆਂ ਜੋ ਮੈਂ ਦਿਆਂਗਾ ਅਤੇ ਜੋ ਹੱਥ ਮੈਂ ਉਹਨਾਂ ਉੱਤੇ ਰੱਖਾਂਗਾ।

Ezekiel 39:21 (UKJV) And I will set my glory among the heathen, and all the heathen shall see my judgment that I have executed, and my hand that I have laid upon them.

19ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ।

20ਮੇਰੀ ਮੇਜ਼ ਤੇ ਤੁਸੀਂ ਘੋੜਿਆਂ ਅਤੇ ਸਵਾਰਾਂ, ਸੂਰਬੀਰਾਂ ਅਤੇ ਹਰ ਕਿਸਮ ਦੇ ਸਿਪਾਹੀਆਂ ਨਾਲ ਰੱਜ ਕੇ ਖਾਓਗੇ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

21“ਮੈਂ ਕੌਮਾਂ ਵਿੱਚ ਆਪਣਾ ਪਰਤਾਪ ਵਿਖਾਵਾਂਗਾ, ਅਤੇ ਸਾਰੀਆਂ ਕੌਮਾਂ ਉਸ ਸਜ਼ਾ ਨੂੰ ਵੇਖਣਗੀਆਂ ਜੋ ਮੈਂ ਦਿਆਂਗਾ ਅਤੇ ਜੋ ਹੱਥ ਮੈਂ ਉਹਨਾਂ ਉੱਤੇ ਰੱਖਾਂਗਾ।

22ਉਸ ਦਿਨ ਤੋਂ ਇਸਰਾਏਲ ਦੇ ਲੋਕ ਜਾਣ ਲੈਣਗੇ ਕਿ ਮੈਂ ਹੀ ਉਹਨਾਂ ਦਾ ਪਰਮੇਸ਼ਵਰ ਹਾਂ।

23ਅਤੇ ਕੌਮਾਂ ਜਾਣ ਲੈਣਗੀਆਂ ਕਿ ਇਸਰਾਏਲ ਦੇ ਲੋਕ ਆਪਣੇ ਪਾਪ ਦੇ ਕਾਰਨ ਗ਼ੁਲਾਮੀ ਵਿੱਚ ਗਏ ਸਨ, ਕਿਉਂਕਿ ਉਹ ਮੇਰੇ ਨਾਲ ਬੇਵਫ਼ਾ ਸਨ। ਇਸ ਲਈ ਮੈਂ ਉਹਨਾਂ ਤੋਂ ਆਪਣਾ ਮੂੰਹ ਲੁਕਾ ਲਿਆ ਅਤੇ ਉਹਨਾਂ ਨੂੰ ਉਹਨਾਂ ਦੇ ਵੈਰੀਆਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਸਾਰੇ ਤਲਵਾਰ ਨਾਲ ਮਾਰੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.