18ਤੁਸੀਂ ਸੂਰਬੀਰਾਂ ਦਾ ਮਾਸ ਖਾਵੋਂਗੇ ਅਤੇ ਧਰਤੀ ਦੇ ਸਰਦਾਰਾਂ ਦਾ ਲਹੂ ਪੀਓਗੇ ਜਿਵੇਂ ਕਿ ਉਹ ਭੇਡੂ, ਲੇਲੇ, ਬੱਕਰੀਆਂ ਅਤੇ ਬਲਦ ਹਨ, ਉਹ ਸਾਰੇ ਬਾਸ਼ਾਨ ਦੇ ਮੋਟੇ ਜਾਨਵਰ ਹਨ।
19ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ।
20ਮੇਰੀ ਮੇਜ਼ ਤੇ ਤੁਸੀਂ ਘੋੜਿਆਂ ਅਤੇ ਸਵਾਰਾਂ, ਸੂਰਬੀਰਾਂ ਅਤੇ ਹਰ ਕਿਸਮ ਦੇ ਸਿਪਾਹੀਆਂ ਨਾਲ ਰੱਜ ਕੇ ਖਾਓਗੇ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
21“ਮੈਂ ਕੌਮਾਂ ਵਿੱਚ ਆਪਣਾ ਪਰਤਾਪ ਵਿਖਾਵਾਂਗਾ, ਅਤੇ ਸਾਰੀਆਂ ਕੌਮਾਂ ਉਸ ਸਜ਼ਾ ਨੂੰ ਵੇਖਣਗੀਆਂ ਜੋ ਮੈਂ ਦਿਆਂਗਾ ਅਤੇ ਜੋ ਹੱਥ ਮੈਂ ਉਹਨਾਂ ਉੱਤੇ ਰੱਖਾਂਗਾ।
22ਉਸ ਦਿਨ ਤੋਂ ਇਸਰਾਏਲ ਦੇ ਲੋਕ ਜਾਣ ਲੈਣਗੇ ਕਿ ਮੈਂ ਹੀ ਉਹਨਾਂ ਦਾ ਪਰਮੇਸ਼ਵਰ ਹਾਂ।