16ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਸ਼ੁੱਧ ਕਰਨਗੇ।’
17“ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ।
18ਤੁਸੀਂ ਸੂਰਬੀਰਾਂ ਦਾ ਮਾਸ ਖਾਵੋਂਗੇ ਅਤੇ ਧਰਤੀ ਦੇ ਸਰਦਾਰਾਂ ਦਾ ਲਹੂ ਪੀਓਗੇ ਜਿਵੇਂ ਕਿ ਉਹ ਭੇਡੂ, ਲੇਲੇ, ਬੱਕਰੀਆਂ ਅਤੇ ਬਲਦ ਹਨ, ਉਹ ਸਾਰੇ ਬਾਸ਼ਾਨ ਦੇ ਮੋਟੇ ਜਾਨਵਰ ਹਨ।
19ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ।
20ਮੇਰੀ ਮੇਜ਼ ਤੇ ਤੁਸੀਂ ਘੋੜਿਆਂ ਅਤੇ ਸਵਾਰਾਂ, ਸੂਰਬੀਰਾਂ ਅਤੇ ਹਰ ਕਿਸਮ ਦੇ ਸਿਪਾਹੀਆਂ ਨਾਲ ਰੱਜ ਕੇ ਖਾਓਗੇ,’ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।