ਹਿਜ਼ਕੀਏਲ 39

“ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ।

Ezekiel 39:17 (UKJV) And, you son of man, thus says the Lord GOD; Speak unto every feathered fowl, and to every beast of the field, Assemble yourselves, and come; gather yourselves on every side to my sacrifice that I do sacrifice for you, even a great sacrifice upon the mountains of Israel, that all of you may eat flesh, and drink blood.

15ਜਦੋਂ ਉਹ ਧਰਤੀ ਵਿੱਚੋਂ ਲੰਘਦੇ ਹਨ, ਜੋ ਕੋਈ ਵੀ ਮਨੁੱਖ ਦੀ ਹੱਡੀ ਨੂੰ ਵੇਖਦਾ ਹੈ, ਉਹ ਉਸ ਦੇ ਕੋਲ ਇੱਕ ਨਿਸ਼ਾਨ ਛੱਡ ਦੇਵੇਗਾ ਜਦੋਂ ਤੱਕ ਕਬਰ ਖੋਦਣ ਵਾਲੇ ਇਸਨੂੰ ਹਾਮੋਨ ਗੋਗ ਦੀ ਘਾਟੀ ਵਿੱਚ ਦਫ਼ਨਾ ਨਹੀਂ ਦਿੰਦੇ,

16ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਸ਼ੁੱਧ ਕਰਨਗੇ।’

17“ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ।

18ਤੁਸੀਂ ਸੂਰਬੀਰਾਂ ਦਾ ਮਾਸ ਖਾਵੋਂਗੇ ਅਤੇ ਧਰਤੀ ਦੇ ਸਰਦਾਰਾਂ ਦਾ ਲਹੂ ਪੀਓਗੇ ਜਿਵੇਂ ਕਿ ਉਹ ਭੇਡੂ, ਲੇਲੇ, ਬੱਕਰੀਆਂ ਅਤੇ ਬਲਦ ਹਨ, ਉਹ ਸਾਰੇ ਬਾਸ਼ਾਨ ਦੇ ਮੋਟੇ ਜਾਨਵਰ ਹਨ।

19ਜੋ ਬਲੀ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਤੁਸੀਂ ਚਰਬੀ ਖਾਓਗੇ ਜਦੋਂ ਤੱਕ ਤੁਸੀਂ ਰੱਜ ਨਹੀਂ ਜਾਂਦੇ ਅਤੇ ਖੂਨ ਪੀਓਗੇ ਜਦੋਂ ਤੱਕ ਤੁਸੀਂ ਮਸਤ ਨਹੀਂ ਹੋ ਜਾਂਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.