13ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। “ ‘ਸੱਤ ਮਹੀਨਿਆਂ ਬਾਅਦ ਉਹ ਹੋਰ ਚੰਗੀ ਖੋਜ ਕਰਨਗੇ।
15ਜਦੋਂ ਉਹ ਧਰਤੀ ਵਿੱਚੋਂ ਲੰਘਦੇ ਹਨ, ਜੋ ਕੋਈ ਵੀ ਮਨੁੱਖ ਦੀ ਹੱਡੀ ਨੂੰ ਵੇਖਦਾ ਹੈ, ਉਹ ਉਸ ਦੇ ਕੋਲ ਇੱਕ ਨਿਸ਼ਾਨ ਛੱਡ ਦੇਵੇਗਾ ਜਦੋਂ ਤੱਕ ਕਬਰ ਖੋਦਣ ਵਾਲੇ ਇਸਨੂੰ ਹਾਮੋਨ ਗੋਗ ਦੀ ਘਾਟੀ ਵਿੱਚ ਦਫ਼ਨਾ ਨਹੀਂ ਦਿੰਦੇ,
16ਸ਼ਹਿਰ ਦਾ ਨਾਮ ਵੀ ਹਮੋਨ ਹੋਵੇਗਾ। ਇਸ ਤਰ੍ਹਾਂ ਉਹ ਧਰਤੀ ਨੂੰ ਸ਼ੁੱਧ ਕਰਨਗੇ।’
17“ਹੇ ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਹਰ ਕਿਸਮ ਦੇ ਪੰਛੀਆਂ ਅਤੇ ਸਾਰੇ ਜੰਗਲੀ ਜਾਨਵਰਾਂ ਨੂੰ ਪੁਕਾਰ: ‘ਉਸ ਬਲੀ ਲਈ ਜੋ ਮੈਂ ਤੁਹਾਡੇ ਲਈ ਤਿਆਰ ਕਰ ਰਿਹਾ ਹਾਂ, ਆਲੇ-ਦੁਆਲੇ ਤੋਂ ਇੱਕ ਜਗ੍ਹਾਂ ਆਓ ਅਤੇ ਇਕੱਠੇ ਹੋਵੋ, ਇਸਰਾਏਲ ਦੇ ਪਹਾੜਾਂ ਉੱਤੇ ਇੱਕ ਮਹਾਨ ਬਲੀਦਾਨ। ਉੱਥੇ ਤੁਸੀਂ ਮਾਸ ਖਾਓਗੇ ਅਤੇ ਲਹੂ ਪੀਓਗੇ।