ਹਿਜ਼ਕੀਏਲ 39

ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Ezekiel 39:13 (UKJV) Yea, all the people of the land shall bury them; and it shall be to them a renown the day that I shall be glorified, says the Lord GOD.

11“ ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ ਦੀ ਵਾਦੀ ਕਿਹਾ ਜਾਵੇਗਾ।

12“ ‘ਸੱਤ ਮਹੀਨਿਆਂ ਤੱਕ ਇਸਰਾਏਲੀ ਧਰਤੀ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਦਫ਼ਨਾਉਣਗੇ।

13ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। “ ‘ਸੱਤ ਮਹੀਨਿਆਂ ਬਾਅਦ ਉਹ ਹੋਰ ਚੰਗੀ ਖੋਜ ਕਰਨਗੇ।

15ਜਦੋਂ ਉਹ ਧਰਤੀ ਵਿੱਚੋਂ ਲੰਘਦੇ ਹਨ, ਜੋ ਕੋਈ ਵੀ ਮਨੁੱਖ ਦੀ ਹੱਡੀ ਨੂੰ ਵੇਖਦਾ ਹੈ, ਉਹ ਉਸ ਦੇ ਕੋਲ ਇੱਕ ਨਿਸ਼ਾਨ ਛੱਡ ਦੇਵੇਗਾ ਜਦੋਂ ਤੱਕ ਕਬਰ ਖੋਦਣ ਵਾਲੇ ਇਸਨੂੰ ਹਾਮੋਨ ਗੋਗ ਦੀ ਘਾਟੀ ਵਿੱਚ ਦਫ਼ਨਾ ਨਹੀਂ ਦਿੰਦੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.