10ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
11“ ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ ਦੀ ਵਾਦੀ ਕਿਹਾ ਜਾਵੇਗਾ।
12“ ‘ਸੱਤ ਮਹੀਨਿਆਂ ਤੱਕ ਇਸਰਾਏਲੀ ਧਰਤੀ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਦਫ਼ਨਾਉਣਗੇ।
13ਦੇਸ਼ ਦੇ ਸਾਰੇ ਲੋਕ ਉਹਨਾਂ ਨੂੰ ਦਫ਼ਨਾਉਣਗੇ, ਅਤੇ ਜਿਸ ਦਿਨ ਮੈਂ ਆਪਣੀ ਮਹਿਮਾ ਦਾ ਪ੍ਰਦਰਸ਼ਨ ਕਰਾਂਗਾ ਉਹ ਉਹਨਾਂ ਲਈ ਯਾਦਗਾਰੀ ਦਿਨ ਹੋਵੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
14ਉਹ ਸਦਾ ਲਈ ਆਦਮੀਆਂ ਨੂੰ ਅੱਡ ਕਰਨਗੇ ਜੋ ਦੇਸ ਵਿੱਚ ਲੰਘਣਗੇ ਭਈ ਉਹ ਮੁਸਾਫ਼ਰਾਂ ਨੂੰ ਜੋ ਧਰਤੀ ਦੇ ਉੱਤੇ ਰਹਿੰਦੇ ਹਨ ਦੱਬਣ, ਤਾਂ ਕਿ ਉਹ ਸਾਫ਼ ਹੋਵੇ। “ ‘ਸੱਤ ਮਹੀਨਿਆਂ ਬਾਅਦ ਉਹ ਹੋਰ ਚੰਗੀ ਖੋਜ ਕਰਨਗੇ।