ਹਿਜ਼ਕੀਏਲ 39

ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

Ezekiel 39:10 (UKJV) So that they shall take no wood out of the field, neither cut down any out of the forests; for they shall burn the weapons with fire: and they shall spoil those that spoiled them, and rob those that robbed them, says the Lord GOD.

8ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।

9“ ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ।

10ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

11“ ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ ਦੀ ਵਾਦੀ ਕਿਹਾ ਜਾਵੇਗਾ।

12“ ‘ਸੱਤ ਮਹੀਨਿਆਂ ਤੱਕ ਇਸਰਾਏਲੀ ਧਰਤੀ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਦਫ਼ਨਾਉਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.