6ਮੈਂ ਮਾਗੋਗ ਉੱਤੇ ਅਤੇ ਉਹਨਾਂ ਲੋਕਾਂ ਉੱਤੇ ਜਿਹੜੇ ਸਮੁੰਦਰੀ ਕੰਢਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ, ਅੱਗ ਭੇਜਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।
7“ ‘ਮੈਂ ਆਪਣੇ ਲੋਕ ਇਸਰਾਏਲ ਵਿੱਚ ਆਪਣਾ ਪਵਿੱਤਰ ਨਾਮ ਦੱਸਾਂਗਾ। ਮੈਂ ਹੁਣ ਆਪਣੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਹੋਣ ਦਿਆਂਗਾ, ਅਤੇ ਕੌਮਾਂ ਜਾਣ ਲੈਣਗੀਆਂ ਕਿ ਮੈਂ ਇਸਰਾਏਲ ਦਾ ਪਵਿੱਤਰ ਯਾਹਵੇਹ ਹਾਂ।
8ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।
9“ ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ।
10ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।