ਹਿਜ਼ਕੀਏਲ 39

“ ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ।

Ezekiel 39:9 (UKJV) And they that dwell in the cities of Israel shall go forth, and shall set on fire and burn the weapons, both the shields and the bucklers, the bows and the arrows, and the hand staffs, and the spears, and they shall burn them with fire seven years:

7“ ‘ਮੈਂ ਆਪਣੇ ਲੋਕ ਇਸਰਾਏਲ ਵਿੱਚ ਆਪਣਾ ਪਵਿੱਤਰ ਨਾਮ ਦੱਸਾਂਗਾ। ਮੈਂ ਹੁਣ ਆਪਣੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਹੋਣ ਦਿਆਂਗਾ, ਅਤੇ ਕੌਮਾਂ ਜਾਣ ਲੈਣਗੀਆਂ ਕਿ ਮੈਂ ਇਸਰਾਏਲ ਦਾ ਪਵਿੱਤਰ ਯਾਹਵੇਹ ਹਾਂ।

8ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।

9“ ‘ਫਿਰ ਇਸਰਾਏਲ ਦੇ ਕਸਬਿਆਂ ਵਿੱਚ ਰਹਿਣ ਵਾਲੇ ਬਾਹਰ ਜਾਣਗੇ ਅਤੇ ਹਥਿਆਰਾਂ ਨੂੰ ਬਾਲਣ ਲਈ ਵਰਤਣਗੇ ਅਤੇ ਉਹਨਾਂ ਨੂੰ ਸਾੜ ਦੇਣਗੇ—ਛੋਟੀਆਂ ਅਤੇ ਵੱਡੀਆਂ ਢਾਲਾਂ, ਧਨੁਸ਼ ਅਤੇ ਤੀਰ, ਜੰਗੀ ਡੰਡੇ ਅਤੇ ਬਰਛੇ। ਸੱਤ ਸਾਲਾਂ ਤੱਕ ਉਹ ਇਨ੍ਹਾਂ ਨੂੰ ਬਾਲਣ ਲਈ ਵਰਤਣਗੇ।

10ਉਹਨਾਂ ਨੂੰ ਖੇਤਾਂ ਵਿੱਚੋਂ ਲੱਕੜ ਇਕੱਠੀ ਕਰਨ ਜਾਂ ਜੰਗਲਾਂ ਵਿੱਚੋਂ ਕੱਟਣ ਦੀ ਲੋੜ ਨਹੀਂ ਪਵੇਗੀ, ਕਿਉਂਕਿ ਉਹ ਬਾਲਣ ਲਈ ਹਥਿਆਰਾਂ ਦੀ ਵਰਤੋਂ ਕਰਨਗੇ ਅਤੇ ਉਹ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ ਅਤੇ ਉਹਨਾਂ ਨੂੰ ਲੁੱਟਣਗੇ ਜਿਨ੍ਹਾਂ ਨੇ ਉਹਨਾਂ ਨੂੰ ਲੁੱਟਿਆ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

11“ ‘ਉਸ ਦਿਨ ਮੈਂ ਗੋਗ ਨੂੰ ਇਸਰਾਏਲ ਵਿੱਚ, ਸਮੁੰਦਰ ਦੇ ਪੂਰਬ ਵੱਲ ਜਾਣ ਵਾਲਿਆਂ ਦੀ ਘਾਟੀ ਵਿੱਚ ਦਫ਼ਨਾਉਣ ਦੀ ਜਗ੍ਹਾ ਦੇਵਾਂਗਾ। ਇਹ ਯਾਤਰੀਆਂ ਦੇ ਰਾਹ ਨੂੰ ਰੋਕ ਦੇਵੇਗਾ, ਕਿਉਂਕਿ ਗੋਗ ਅਤੇ ਉਸਦੀ ਸਾਰੀ ਭੀੜ ਉੱਥੇ ਹੀ ਦੱਬੀ ਜਾਵੇਗੀ। ਇਸ ਲਈ ਇਸਨੂੰ ਹਾਮੋਨ ਗੋਗ ਦੀ ਵਾਦੀ ਕਿਹਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.