ਹਿਜ਼ਕੀਏਲ 39

ਮੈਂ ਮਾਗੋਗ ਉੱਤੇ ਅਤੇ ਉਹਨਾਂ ਲੋਕਾਂ ਉੱਤੇ ਜਿਹੜੇ ਸਮੁੰਦਰੀ ਕੰਢਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ, ਅੱਗ ਭੇਜਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।

Ezekiel 39:6 (UKJV) And I will send a fire on Magog, and among them that dwell carelessly in the isles: and they shall know that I am the LORD.

4ਤੂੰ ਇਸਰਾਏਲ ਦੇ ਪਹਾੜਾਂ ਉੱਤੇ ਆਪਣੇ ਸਾਰੇ ਲੋਕਾਂ ਸਮੇਤ, ਜਿਹੜੇ ਤੇਰੇ ਨਾਲ ਹੋਣਗੇ ਡਿੱਗ ਜਾਏਂਗਾ। ਮੈਂ ਤੈਨੂੰ ਹਰ ਪ੍ਰਕਾਰ ਦੇ ਮੋਘੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਨੂੰ ਭੋਜਨ ਦੇ ਦਿਆਂਗਾ।

5ਤੂੰ ਖੁੱਲ੍ਹੇ ਮੈਦਾਨ ਵਿੱਚ ਡਿੱਗ ਜਾਵੇਂਗਾ, ਕਿਉਂਕਿ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

6ਮੈਂ ਮਾਗੋਗ ਉੱਤੇ ਅਤੇ ਉਹਨਾਂ ਲੋਕਾਂ ਉੱਤੇ ਜਿਹੜੇ ਸਮੁੰਦਰੀ ਕੰਢਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ, ਅੱਗ ਭੇਜਾਂਗਾ, ਅਤੇ ਉਹ ਜਾਣ ਲੈਣਗੇ ਕਿ ਮੈਂ ਹੀ ਯਾਹਵੇਹ ਹਾਂ।

7“ ‘ਮੈਂ ਆਪਣੇ ਲੋਕ ਇਸਰਾਏਲ ਵਿੱਚ ਆਪਣਾ ਪਵਿੱਤਰ ਨਾਮ ਦੱਸਾਂਗਾ। ਮੈਂ ਹੁਣ ਆਪਣੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਹੋਣ ਦਿਆਂਗਾ, ਅਤੇ ਕੌਮਾਂ ਜਾਣ ਲੈਣਗੀਆਂ ਕਿ ਮੈਂ ਇਸਰਾਏਲ ਦਾ ਪਵਿੱਤਰ ਯਾਹਵੇਹ ਹਾਂ।

8ਵੇਖ, ਉਹ ਆ ਰਿਹਾ ਹੈ ਅਤੇ ਹੋ ਕੇ ਰਹੇਗਾ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ। ਇਹ ਉਹੀ ਦਿਨ ਹੈ ਜਿਸ ਦੇ ਵਿਖੇ ਮੈਂ ਆਖਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.