ਹਿਜ਼ਕੀਏਲ 4

“ਹੁਣ, ਹੇ ਮਨੁੱਖ ਦੇ ਪੁੱਤਰ, ਮਿੱਟੀ ਦੀ ਇੱਕ ਇੱਟ ਲੈ, ਇਸ ਨੂੰ ਆਪਣੇ ਸਾਹਮਣੇ ਰੱਖ ਅਤੇ ਇਸ ਉੱਤੇ ਯੇਰੂਸ਼ਲੇਮ ਦੇ ਸ਼ਹਿਰ ਦੀ ਤਸਵੀਰ ਬਣਾ।

Ezekiel 4:1 (UKJV) You also, son of man, take you a tile, and lay it before you, and illustrate upon it the city, even Jerusalem:

1“ਹੁਣ, ਹੇ ਮਨੁੱਖ ਦੇ ਪੁੱਤਰ, ਮਿੱਟੀ ਦੀ ਇੱਕ ਇੱਟ ਲੈ, ਇਸ ਨੂੰ ਆਪਣੇ ਸਾਹਮਣੇ ਰੱਖ ਅਤੇ ਇਸ ਉੱਤੇ ਯੇਰੂਸ਼ਲੇਮ ਦੇ ਸ਼ਹਿਰ ਦੀ ਤਸਵੀਰ ਬਣਾ।

2ਉਸ ਦੇ ਦੁਆਲੇ ਘੇਰਾ ਪਾ ਕੇ, ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਸ ਦੇ ਸਾਹਮਣੇ ਘੇਰਾ ਬੰਦੀ ਕਰ ਅਤੇ ਉਸ ਦੇ ਦੁਆਲੇ ਤੰਬੂ ਖੜ੍ਹੇ ਕਰ, ਅਤੇ ਚਾਰੋਂ ਪਾਸੇ ਕਿਲ੍ਹਾ ਤੋੜਨ ਵਾਲੇ ਹਥਿਆਰ ਰੱਖ।

3ਫਿਰ ਇੱਕ ਲੋਹੇ ਦੀ ਕੜਾਹੀ ਲੈ, ਉਸ ਨੂੰ ਆਪਣੇ ਅਤੇ ਸ਼ਹਿਰ ਦੇ ਵਿਚਕਾਰ ਗੱਡ ਦੇ ਅਤੇ ਆਪਣਾ ਮੂੰਹ ਉਸ ਵੱਲ ਮੋੜ। ਇਹ ਘੇਰਾਬੰਦੀ ਵਿੱਚ ਹੋਵੇਗਾ, ਅਤੇ ਤੁਸੀਂ ਇਸ ਨੂੰ ਘੇਰਾ ਪਾਓਗੇ। ਇਹ ਇਸਰਾਏਲ ਦੇ ਲੋਕਾਂ ਲਈ ਇੱਕ ਨਿਸ਼ਾਨ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.