ਹਿਜ਼ਕੀਏਲ 40

ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ ਅਤੇ ਮੈਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਬਿਠਾਇਆ, ਜਿਸ ਦੇ ਦੱਖਣ ਵਾਲੇ ਪਾਸੇ ਕੁਝ ਇਮਾਰਤਾਂ ਸਨ ਜੋ ਇੱਕ ਸ਼ਹਿਰ ਵਰਗੀਆਂ ਲੱਗਦੀਆਂ ਸਨ।

Ezekiel 40:2 (UKJV) In the visions of God brought he me into the land of Israel, and set me upon a very high mountain, by which was as the frame of a city on the south.

1ਸਾਡੀ ਗ਼ੁਲਾਮੀ ਦੇ ਪੱਚੀਵੇਂ ਸਾਲ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੀ ਦਸਵੀਂ ਤਾਰੀਖ਼ ਨੂੰ, ਸ਼ਹਿਰ ਦੇ ਡਿੱਗਣ ਤੋਂ ਬਾਅਦ ਚੌਦ੍ਹਵੇਂ ਸਾਲ ਸੀ। ਉਸ ਦਿਨ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ।

2ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ ਅਤੇ ਮੈਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਬਿਠਾਇਆ, ਜਿਸ ਦੇ ਦੱਖਣ ਵਾਲੇ ਪਾਸੇ ਕੁਝ ਇਮਾਰਤਾਂ ਸਨ ਜੋ ਇੱਕ ਸ਼ਹਿਰ ਵਰਗੀਆਂ ਲੱਗਦੀਆਂ ਸਨ।

3ਉਹ ਮੈਨੂੰ ਉੱਥੇ ਲੈ ਗਿਆ, ਅਤੇ ਮੈਂ ਇੱਕ ਆਦਮੀ ਨੂੰ ਦੇਖਿਆ ਜਿਸਦਾ ਰੂਪ ਪਿੱਤਲ ਵਰਗਾ ਸੀ; ਉਹ ਦਰਵਾਜ਼ੇ ਵਿੱਚ ਇੱਕ ਲਿਨਨ ਦੀ ਰੱਸੀ ਅਤੇ ਹੱਥ ਵਿੱਚ ਇੱਕ ਮਾਪਣ ਵਾਲੀ ਡੰਡਾ ਲੈ ਕੇ ਖੜ੍ਹਾ ਸੀ।

4ਉਸ ਆਦਮੀ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਧਿਆਨ ਨਾਲ ਦੇਖ ਅਤੇ ਧਿਆਨ ਨਾਲ ਸੁਣ ਅਤੇ ਜੋ ਕੁਝ ਮੈਂ ਤੈਨੂੰ ਦਿਖਾਉਣ ਜਾ ਰਿਹਾ ਹਾਂ ਉਸ ਵੱਲ ਧਿਆਨ ਦੇ, ਇਸੇ ਲਈ ਤੈਨੂੰ ਇੱਥੇ ਲਿਆਂਦਾ ਗਿਆ ਹੈ। ਇਸਰਾਏਲ ਦੇ ਲੋਕਾਂ ਨੂੰ ਉਹ ਸਭ ਕੁਝ ਦੱਸੇ ਜੋ ਤੂੰ ਦੇਖਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.