ਹਿਜ਼ਕੀਏਲ 40

ਅੰਦਰਲੇ ਵੇਹੜੇ ਦਾ ਇੱਕ ਫਾਟਕ ਵੀ ਦੱਖਣ ਵੱਲ ਸੀ ਅਤੇ ਉਸ ਨੇ ਇਸ ਫਾਟਕ ਤੋਂ ਬਾਹਰਲੇ ਦਰਵਾਜ਼ੇ ਤੱਕ ਦੱਖਣ ਵੱਲ ਨੂੰ ਮਿਣਿਆ; ਇਹ ਸੌ ਹੱਥ ਸੀ।

Ezekiel 40:27 (UKJV) And there was a gate in the inner court toward the south: and he measured from gate to gate toward the south an hundred cubits.

25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।

26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮ੍ਹਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ।

27ਅੰਦਰਲੇ ਵੇਹੜੇ ਦਾ ਇੱਕ ਫਾਟਕ ਵੀ ਦੱਖਣ ਵੱਲ ਸੀ ਅਤੇ ਉਸ ਨੇ ਇਸ ਫਾਟਕ ਤੋਂ ਬਾਹਰਲੇ ਦਰਵਾਜ਼ੇ ਤੱਕ ਦੱਖਣ ਵੱਲ ਨੂੰ ਮਿਣਿਆ; ਇਹ ਸੌ ਹੱਥ ਸੀ।

28ਫਿਰ ਉਹ ਮੈਨੂੰ ਦੱਖਣ ਦੇ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿੱਚ ਲੈ ਗਿਆ ਅਤੇ ਉਸਨੇ ਦੱਖਣੀ ਫ਼ਾਟਕ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ।

29ਉਹ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.