24ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ।
25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।
26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮ੍ਹਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ।
27ਅੰਦਰਲੇ ਵੇਹੜੇ ਦਾ ਇੱਕ ਫਾਟਕ ਵੀ ਦੱਖਣ ਵੱਲ ਸੀ ਅਤੇ ਉਸ ਨੇ ਇਸ ਫਾਟਕ ਤੋਂ ਬਾਹਰਲੇ ਦਰਵਾਜ਼ੇ ਤੱਕ ਦੱਖਣ ਵੱਲ ਨੂੰ ਮਿਣਿਆ; ਇਹ ਸੌ ਹੱਥ ਸੀ।
28ਫਿਰ ਉਹ ਮੈਨੂੰ ਦੱਖਣ ਦੇ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿੱਚ ਲੈ ਗਿਆ ਅਤੇ ਉਸਨੇ ਦੱਖਣੀ ਫ਼ਾਟਕ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ।