ਹਿਜ਼ਕੀਏਲ 40

ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ।

Ezekiel 40:24 (UKJV) After that he brought me toward the south, and behold a gate toward the south: and he measured the posts thereof and the arches thereof according to these measures.

22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ।

23ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।

24ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ।

25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।

26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮ੍ਹਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.