ਹਿਜ਼ਕੀਏਲ 40

ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।

Ezekiel 40:23 (UKJV) And the gate of the inner court was opposite to the gate toward the north, and toward the east; and he measured from gate to gate an hundred cubits.

21ਇਸ ਦੀਆਂ ਖੱਡਾਂ ਹਰ ਪਾਸੇ ਤਿੰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਦਾ ਮਾਪ ਪਹਿਲੇ ਦਰਵਾਜ਼ੇ ਦੇ ਸਮਾਨ ਸੀ। ਇਹ ਪੰਜਾਹ ਹੱਥ ਲੰਬਾ ਅਤੇ ਪੱਚੀ ਹੱਥ ਚੌੜਾ ਸੀ।

22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ।

23ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।

24ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ।

25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.