ਹਿਜ਼ਕੀਏਲ 40

ਇਸ ਦੀਆਂ ਖੱਡਾਂ ਹਰ ਪਾਸੇ ਤਿੰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਦਾ ਮਾਪ ਪਹਿਲੇ ਦਰਵਾਜ਼ੇ ਦੇ ਸਮਾਨ ਸੀ। ਇਹ ਪੰਜਾਹ ਹੱਥ ਲੰਬਾ ਅਤੇ ਪੱਚੀ ਹੱਥ ਚੌੜਾ ਸੀ।

Ezekiel 40:21 (UKJV) And the little chambers thereof were three on this side and three on that side; and the posts thereof and the arches thereof were after the measure of the first gate: the length thereof was fifty cubits, and the breadth five and twenty cubits.

19ਫਿਰ ਉਸਨੇ ਹੇਠਲੇ ਦਰਵਾਜ਼ੇ ਦੇ ਅੰਦਰ ਤੋਂ ਅੰਦਰਲੇ ਵੇਹੜੇ ਦੇ ਬਾਹਰ ਤੱਕ ਦੂਰੀ ਨੂੰ ਮਾਪਿਆ; ਇਹ ਪੂਰਬ ਅਤੇ ਉੱਤਰ ਵੱਲ ਸੌ ਹੱਥ ਸੀ।

20ਫਿਰ ਉਸਨੇ ਉੱਤਰੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਨੂੰ ਨਾਪਿਆ, ਬਾਹਰਲੇ ਵਿਹੜੇ ਵਿੱਚ ਜਾਣ ਲਈ।

21ਇਸ ਦੀਆਂ ਖੱਡਾਂ ਹਰ ਪਾਸੇ ਤਿੰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਦਾ ਮਾਪ ਪਹਿਲੇ ਦਰਵਾਜ਼ੇ ਦੇ ਸਮਾਨ ਸੀ। ਇਹ ਪੰਜਾਹ ਹੱਥ ਲੰਬਾ ਅਤੇ ਪੱਚੀ ਹੱਥ ਚੌੜਾ ਸੀ।

22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ।

23ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.