40ਫਾਟਕ ਦੇ ਦਰਵਾਜ਼ੇ ਦੀ ਬਾਹਰਲੀ ਕੰਧ ਦੇ ਕੋਲ, ਉੱਤਰੀ ਫਾਟਕ ਦੇ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਦੇ ਕੋਲ ਦੋ ਮੇਜ਼ ਸਨ, ਅਤੇ ਪੌੜੀਆਂ ਦੇ ਦੂਜੇ ਪਾਸੇ ਦੋ ਮੇਜ਼ ਸਨ।
41ਇਸ ਲਈ ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ।
42ਹੋਮ ਦੀਆਂ ਭੇਟਾਂ ਲਈ ਪੱਥਰ ਦੀਆਂ ਚਾਰ ਮੇਜ਼ਾਂ ਵੀ ਸਨ, ਹਰ ਇੱਕ ਡੇਢ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਇੱਕ ਹੱਥ ਉੱਚਾ। ਉਹਨਾਂ ਉੱਤੇ ਹੋਮ ਦੀਆਂ ਭੇਟਾਂ ਅਤੇ ਹੋਰ ਬਲੀਆਂ ਨੂੰ ਕੱਟਣ ਲਈ ਭਾਂਡੇ ਰੱਖੇ ਗਏ ਸਨ।
43ਅਤੇ ਦੋ-ਪੱਖੀ ਹੁੱਕ, ਹਰ ਇੱਕ ਹੱਥ ਚੌੜਾਈ ਲੰਬੇ, ਚਾਰੇ ਪਾਸੇ ਕੰਧ ਨਾਲ ਜੁੜੇ ਹੋਏ ਸਨ। ਮੇਜ਼ਾਂ ਭੇਟਾਂ ਦੇ ਮਾਸ ਲਈ ਸਨ।
44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ।