ਹਿਜ਼ਕੀਏਲ 41

ਫਿਰ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮ੍ਹਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ।

Ezekiel 41:1 (UKJV) Afterward he brought me to the temple, and measured the posts, six cubits broad on the one side, and six cubits broad on the other side, which was the breadth of the tabernacle.

1ਫਿਰ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮ੍ਹਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ।

2ਪ੍ਰਵੇਸ਼ ਦੁਆਰ ਦੀ ਚੌੜਾਈ ਦਸ ਹੱਥ ਸੀ। ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ।

3ਫਿਰ ਉਹ ਅੰਦਰਲੇ ਪਵਿੱਤਰ ਸਥਾਨ ਵਿੱਚ ਗਿਆ ਅਤੇ ਦਰਵਾਜ਼ੇ ਦੇ ਥੰਮ੍ਹਾਂ ਨੂੰ ਮਿਣਿਆ; ਹਰ ਇੱਕ ਦੋ ਹੱਥ ਚੌੜਾ ਸੀ। ਦਰਵਾਜ਼ਾ ਛੇ ਹੱਥ ਚੌੜਾ ਸੀ, ਅਤੇ ਇਸਦੇ ਹਰ ਪਾਸੇ ਦੀਆਂ ਬਾਹਰਲੀਆਂ ਕੰਧਾਂ ਸੱਤ ਹੱਥ ਚੌੜੀਆਂ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.