10ਜਾਜਕਾਂ ਦੀਆਂ ਕੋਠੜੀਆਂ ਦੇ ਵਿਚਕਾਰ ਖੁੱਲੀ ਜਗ੍ਹਾ ਭਵਨ ਦੇ ਚਾਰੇ ਪਾਸੇ ਲਗਭਗ ਵੀਹ ਹੱਥ ਚੌੜੀ ਸੀ।
11ਖੁੱਲੇ ਖੇਤਰ ਤੋਂ ਪਾਸੇ ਦੀਆਂ ਕੋਠੜੀਆਂ ਦੇ ਪ੍ਰਵੇਸ਼ ਦੁਆਰ ਸਨ, ਇੱਕ ਉੱਤਰ ਵੱਲ ਅਤੇ ਦੂਜਾ ਦੱਖਣ ਵੱਲ; ਅਤੇ ਖੁੱਲੇ ਖੇਤਰ ਦੇ ਨਾਲ ਲੱਗਦੀ ਨੀਂਹ ਚਾਰੇ ਪਾਸੇ ਪੰਜ ਹੱਥ ਚੌੜੀ ਸੀ।
12ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਫੁੱਟ ਲੰਮੀ ਸੀ।
13ਫਿਰ ਉਸਨੇ ਭਵਨ ਨੂੰ ਮਾਪਿਆ; ਉਹ ਸੌ ਹੱਥ ਲੰਮਾ ਸੀ ਅਤੇ ਭਵਨ ਦਾ ਵਿਹੜਾ ਅਤੇ ਉਸ ਦੀਆਂ ਕੰਧਾਂ ਵਾਲੀ ਇਮਾਰਤ ਵੀ ਸੌ ਹੱਥ ਲੰਮੀ ਸੀ।
14ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।