12ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਫੁੱਟ ਲੰਮੀ ਸੀ।
13ਫਿਰ ਉਸਨੇ ਭਵਨ ਨੂੰ ਮਾਪਿਆ; ਉਹ ਸੌ ਹੱਥ ਲੰਮਾ ਸੀ ਅਤੇ ਭਵਨ ਦਾ ਵਿਹੜਾ ਅਤੇ ਉਸ ਦੀਆਂ ਕੰਧਾਂ ਵਾਲੀ ਇਮਾਰਤ ਵੀ ਸੌ ਹੱਥ ਲੰਮੀ ਸੀ।
14ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ।
15ਫਿਰ ਉਸਨੇ ਮੰਦਰ ਦੇ ਪਿਛਲੇ ਪਾਸੇ ਵਿਹੜੇ ਦੇ ਸਾਹਮਣੇ ਵਾਲੀ ਇਮਾਰਤ ਦੀ ਲੰਬਾਈ ਨੂੰ ਮਿਣਿਆ, ਜਿਸ ਵਿੱਚ ਉਸ ਦੇ ਬਰਾਂਡੇ ਵੀ ਹਰ ਪਾਸੇ ਸਨ; ਇਹ ਸੌ ਹੱਥ ਸੀ। ਮੁੱਖ ਹਾਲ, ਅੰਦਰਲਾ ਅਸਥਾਨ ਅਤੇ ਦਰਬਾਰ ਦਾ ਸਾਮ੍ਹਣਾ ਵਾਲਾ ਦਰਵਾਜ਼ਾ,
16ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ।