ਹਿਜ਼ਕੀਏਲ 41

ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ:

Ezekiel 41:18 (UKJV) And it was made with cherubims and palm trees, so that a palm tree was between a cherub and a cherub; and every cherub had two faces;

16ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ।

17ਅੰਦਰਲੇ ਪਵਿੱਤਰ ਅਸਥਾਨ ਦੇ ਪ੍ਰਵੇਸ਼ ਦੁਆਰ ਦੇ ਬਾਹਰਲੇ ਪਾਸੇ ਅਤੇ ਅੰਦਰਲੇ ਅਤੇ ਬਾਹਰਲੇ ਅਸਥਾਨ ਦੇ ਚਾਰੇ ਪਾਸੇ ਨਿਯਮਤ ਅੰਤਰਾਲਾਂ ਤੇ ਕੰਧਾਂ ਉੱਤੇ

18ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ:

19ਮਨੁੱਖ ਦਾ ਚਿਹਰਾ ਇੱਕ ਪਾਸੇ ਖਜ਼ੂਰ ਦੇ ਰੁੱਖ ਵੱਲ ਅਤੇ ਦੂਜੇ ਪਾਸੇ ਖਜ਼ੂਰ ਦੇ ਰੁੱਖ ਵੱਲ ਸ਼ੇਰ ਦਾ ਚਿਹਰਾ। ਉਹ ਸਾਰੇ ਮੰਦਰ ਦੇ ਚਾਰੇ ਪਾਸੇ ਉੱਕਰੀਆਂ ਹੋਈਆਂ ਸਨ।

20ਫਰਸ਼ ਤੋਂ ਲੈ ਕੇ ਪ੍ਰਵੇਸ਼ ਦੁਆਰ ਦੇ ਉੱਪਰਲੇ ਹਿੱਸੇ ਤੱਕ, ਮੁੱਖ ਹਾਲ ਦੀ ਕੰਧ ਉੱਤੇ ਕਰੂਬੀਮ ਅਤੇ ਖਜ਼ੂਰ ਦੇ ਰੁੱਖ ਉੱਕਰੇ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.