15ਫਿਰ ਉਸਨੇ ਮੰਦਰ ਦੇ ਪਿਛਲੇ ਪਾਸੇ ਵਿਹੜੇ ਦੇ ਸਾਹਮਣੇ ਵਾਲੀ ਇਮਾਰਤ ਦੀ ਲੰਬਾਈ ਨੂੰ ਮਿਣਿਆ, ਜਿਸ ਵਿੱਚ ਉਸ ਦੇ ਬਰਾਂਡੇ ਵੀ ਹਰ ਪਾਸੇ ਸਨ; ਇਹ ਸੌ ਹੱਥ ਸੀ। ਮੁੱਖ ਹਾਲ, ਅੰਦਰਲਾ ਅਸਥਾਨ ਅਤੇ ਦਰਬਾਰ ਦਾ ਸਾਮ੍ਹਣਾ ਵਾਲਾ ਦਰਵਾਜ਼ਾ,
16ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ।
17ਅੰਦਰਲੇ ਪਵਿੱਤਰ ਅਸਥਾਨ ਦੇ ਪ੍ਰਵੇਸ਼ ਦੁਆਰ ਦੇ ਬਾਹਰਲੇ ਪਾਸੇ ਅਤੇ ਅੰਦਰਲੇ ਅਤੇ ਬਾਹਰਲੇ ਅਸਥਾਨ ਦੇ ਚਾਰੇ ਪਾਸੇ ਨਿਯਮਤ ਅੰਤਰਾਲਾਂ ਤੇ ਕੰਧਾਂ ਉੱਤੇ
18ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ:
19ਮਨੁੱਖ ਦਾ ਚਿਹਰਾ ਇੱਕ ਪਾਸੇ ਖਜ਼ੂਰ ਦੇ ਰੁੱਖ ਵੱਲ ਅਤੇ ਦੂਜੇ ਪਾਸੇ ਖਜ਼ੂਰ ਦੇ ਰੁੱਖ ਵੱਲ ਸ਼ੇਰ ਦਾ ਚਿਹਰਾ। ਉਹ ਸਾਰੇ ਮੰਦਰ ਦੇ ਚਾਰੇ ਪਾਸੇ ਉੱਕਰੀਆਂ ਹੋਈਆਂ ਸਨ।