ਹਿਜ਼ਕੀਏਲ 43

ਜਦੋਂ ਉਹਨਾਂ ਨੇ ਆਪਣੀ ਚੌਂਕੀ ਮੇਰੀ ਚੌਂਕੀ ਦੇ ਅੱਗੇ ਅਤੇ ਉਹਨਾਂ ਦੀ ਚੌਗਾਠ ਮੇਰੀ ਚੌਗਾਠ ਦੇ ਕੋਲ ਰੱਖੀ, ਮੇਰੇ ਅਤੇ ਉਹਨਾਂ ਦੇ ਵਿਚਕਾਰ ਸਿਰਫ ਇੱਕ ਕੰਧ ਸੀ, ਉਹਨਾਂ ਨੇ ਆਪਣੇ ਘਿਣਾਉਣੇ ਕੰਮਾਂ ਦੁਆਰਾ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ। ਇਸ ਲਈ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ।

Ezekiel 43:8 (UKJV) In their setting of their threshold by my thresholds, and their post by my posts, and the wall between me and them, they have even defiled my holy name by their abominations that they have committed: wherefore I have consumed them in mine anger.

6ਜਦੋਂ ਉਹ ਆਦਮੀ ਮੇਰੇ ਕੋਲ ਖੜ੍ਹਾ ਸੀ, ਮੈਂ ਮੰਦਰ ਦੇ ਅੰਦਰੋਂ ਕਿਸੇ ਨੂੰ ਮੇਰੇ ਨਾਲ ਬੋਲਦਿਆਂ ਸੁਣਿਆ।

7ਉਸ ਨੇ ਕਿਹਾ: “ਹੇ ਆਦਮੀ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਸਥਾਨ ਹੈ ਅਤੇ ਮੇਰੇ ਪੈਰਾਂ ਦੀਆਂ ਤਲੀਆਂ ਦਾ ਸਥਾਨ ਹੈ। ਇਹ ਉਹ ਥਾਂ ਹੈ ਜਿੱਥੇ ਮੈਂ ਇਸਰਾਏਲੀਆਂ ਵਿਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦੇ ਲੋਕ ਫਿਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰਨਗੇ ਨਾ ਉਹ ਅਤੇ ਨਾ ਹੀ ਉਹਨਾਂ ਦੇ ਰਾਜੇ ਆਪਣੇ ਵਿਭਚਾਰ ਦੁਆਰਾ ਅਤੇ ਉਹਨਾਂ ਦੇ ਰਾਜਿਆਂ ਲਈ ਉਹਨਾਂ ਦੇ ਮਰਨ ਤੇ ਅੰਤਿਮ-ਸੰਸਕਾਰ ਦੀਆਂ ਭੇਟਾਂ ਦੁਆਰਾ।

8ਜਦੋਂ ਉਹਨਾਂ ਨੇ ਆਪਣੀ ਚੌਂਕੀ ਮੇਰੀ ਚੌਂਕੀ ਦੇ ਅੱਗੇ ਅਤੇ ਉਹਨਾਂ ਦੀ ਚੌਗਾਠ ਮੇਰੀ ਚੌਗਾਠ ਦੇ ਕੋਲ ਰੱਖੀ, ਮੇਰੇ ਅਤੇ ਉਹਨਾਂ ਦੇ ਵਿਚਕਾਰ ਸਿਰਫ ਇੱਕ ਕੰਧ ਸੀ, ਉਹਨਾਂ ਨੇ ਆਪਣੇ ਘਿਣਾਉਣੇ ਕੰਮਾਂ ਦੁਆਰਾ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ। ਇਸ ਲਈ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ।

9ਹੁਣ ਉਹ ਆਪਣੇ ਵਿਭਚਾਰ ਨੂੰ ਅਤੇ ਆਪਣੇ ਰਾਜਿਆਂ ਦੇ ਸੰਸਕਾਰ ਦੀਆਂ ਭੇਟਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਅਤੇ ਮੈਂ ਉਹਨਾਂ ਵਿੱਚ ਸਦਾ ਲਈ ਰਹਾਂਗਾ।

10“ਹੇ ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨੂੰ ਮੰਦਰ ਦਾ ਵਰਣਨ ਕਰ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦਾ ਹੋਣ। ਉਹਨਾਂ ਨੂੰ ਇਸਦੀ ਸੰਪੂਰਨਤਾ ਬਾਰੇ ਵਿਚਾਰ ਕਰਨ ਦਿਓ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.