8ਜਦੋਂ ਉਹਨਾਂ ਨੇ ਆਪਣੀ ਚੌਂਕੀ ਮੇਰੀ ਚੌਂਕੀ ਦੇ ਅੱਗੇ ਅਤੇ ਉਹਨਾਂ ਦੀ ਚੌਗਾਠ ਮੇਰੀ ਚੌਗਾਠ ਦੇ ਕੋਲ ਰੱਖੀ, ਮੇਰੇ ਅਤੇ ਉਹਨਾਂ ਦੇ ਵਿਚਕਾਰ ਸਿਰਫ ਇੱਕ ਕੰਧ ਸੀ, ਉਹਨਾਂ ਨੇ ਆਪਣੇ ਘਿਣਾਉਣੇ ਕੰਮਾਂ ਦੁਆਰਾ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕੀਤਾ। ਇਸ ਲਈ ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਤਬਾਹ ਕਰ ਦਿੱਤਾ।
9ਹੁਣ ਉਹ ਆਪਣੇ ਵਿਭਚਾਰ ਨੂੰ ਅਤੇ ਆਪਣੇ ਰਾਜਿਆਂ ਦੇ ਸੰਸਕਾਰ ਦੀਆਂ ਭੇਟਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਅਤੇ ਮੈਂ ਉਹਨਾਂ ਵਿੱਚ ਸਦਾ ਲਈ ਰਹਾਂਗਾ।
10“ਹੇ ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨੂੰ ਮੰਦਰ ਦਾ ਵਰਣਨ ਕਰ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦਾ ਹੋਣ। ਉਹਨਾਂ ਨੂੰ ਇਸਦੀ ਸੰਪੂਰਨਤਾ ਬਾਰੇ ਵਿਚਾਰ ਕਰਨ ਦਿਓ,
11ਅਤੇ ਜੇ ਉਹ ਆਪਣੇ ਕੀਤੇ ਹੋਏ ਸਾਰੇ ਕੰਮਾਂ ਤੋਂ ਸ਼ਰਮਿੰਦਾ ਹਨ, ਤਾਂ ਉਹਨਾਂ ਨੂੰ ਮੰਦਰ ਦੇ ਨਕਸ਼ੇ ਬਾਰੇ ਦੱਸੋ ਇਸਦਾ ਪ੍ਰਬੰਧ, ਇਸਦੇ ਬਾਹਰ ਨਿਕਲਣ ਅਤੇ ਪ੍ਰਵੇਸ਼ ਦੁਆਰ ਅਤੇ ਇਸਦਾ ਸਾਰਾ ਨਕਸ਼ਾ ਅਤੇ ਇਸਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਬਾਰੇ। ਇਹਨਾਂ ਨੂੰ ਉਹਨਾਂ ਦੇ ਅੱਗੇ ਲਿਖੋ ਤਾਂ ਜੋ ਉਹ ਇਸਦੇ ਨਕਸ਼ੇ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਣ।
12“ਇਹ ਭਵਨ ਦਾ ਨਿਯਮ ਹੈ: ਪਹਾੜ ਦੀ ਚੋਟੀ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਭ ਤੋਂ ਪਵਿੱਤਰ ਹੋਵੇਗਾ। ਇਹੀ ਇਸ ਭਵਨ ਦੀ ਬਿਵਸਥਾ ਹੈ।