ਹਿਜ਼ਕੀਏਲ 43

ਅਤੇ ਜੇ ਉਹ ਆਪਣੇ ਕੀਤੇ ਹੋਏ ਸਾਰੇ ਕੰਮਾਂ ਤੋਂ ਸ਼ਰਮਿੰਦਾ ਹਨ, ਤਾਂ ਉਹਨਾਂ ਨੂੰ ਮੰਦਰ ਦੇ ਨਕਸ਼ੇ ਬਾਰੇ ਦੱਸੋ ਇਸਦਾ ਪ੍ਰਬੰਧ, ਇਸਦੇ ਬਾਹਰ ਨਿਕਲਣ ਅਤੇ ਪ੍ਰਵੇਸ਼ ਦੁਆਰ ਅਤੇ ਇਸਦਾ ਸਾਰਾ ਨਕਸ਼ਾ ਅਤੇ ਇਸਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਬਾਰੇ। ਇਹਨਾਂ ਨੂੰ ਉਹਨਾਂ ਦੇ ਅੱਗੇ ਲਿਖੋ ਤਾਂ ਜੋ ਉਹ ਇਸਦੇ ਨਕਸ਼ੇ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਣ।

Ezekiel 43:11 (UKJV) And if they be ashamed of all that they have done, show them the form of the house, and the fashion thereof, and the activities out thereof, and the comings in thereof, and all the forms thereof, and all the ordinances thereof, and all the forms thereof, and all the laws thereof: and write it in their sight, that they may keep the whole form thereof, and all the ordinances thereof, and do them.

9ਹੁਣ ਉਹ ਆਪਣੇ ਵਿਭਚਾਰ ਨੂੰ ਅਤੇ ਆਪਣੇ ਰਾਜਿਆਂ ਦੇ ਸੰਸਕਾਰ ਦੀਆਂ ਭੇਟਾਂ ਨੂੰ ਮੇਰੇ ਤੋਂ ਦੂਰ ਕਰ ਦੇਣ, ਅਤੇ ਮੈਂ ਉਹਨਾਂ ਵਿੱਚ ਸਦਾ ਲਈ ਰਹਾਂਗਾ।

10“ਹੇ ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕਾਂ ਨੂੰ ਮੰਦਰ ਦਾ ਵਰਣਨ ਕਰ, ਤਾਂ ਜੋ ਉਹ ਆਪਣੇ ਪਾਪਾਂ ਤੋਂ ਸ਼ਰਮਿੰਦਾ ਹੋਣ। ਉਹਨਾਂ ਨੂੰ ਇਸਦੀ ਸੰਪੂਰਨਤਾ ਬਾਰੇ ਵਿਚਾਰ ਕਰਨ ਦਿਓ,

11ਅਤੇ ਜੇ ਉਹ ਆਪਣੇ ਕੀਤੇ ਹੋਏ ਸਾਰੇ ਕੰਮਾਂ ਤੋਂ ਸ਼ਰਮਿੰਦਾ ਹਨ, ਤਾਂ ਉਹਨਾਂ ਨੂੰ ਮੰਦਰ ਦੇ ਨਕਸ਼ੇ ਬਾਰੇ ਦੱਸੋ ਇਸਦਾ ਪ੍ਰਬੰਧ, ਇਸਦੇ ਬਾਹਰ ਨਿਕਲਣ ਅਤੇ ਪ੍ਰਵੇਸ਼ ਦੁਆਰ ਅਤੇ ਇਸਦਾ ਸਾਰਾ ਨਕਸ਼ਾ ਅਤੇ ਇਸਦੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਬਾਰੇ। ਇਹਨਾਂ ਨੂੰ ਉਹਨਾਂ ਦੇ ਅੱਗੇ ਲਿਖੋ ਤਾਂ ਜੋ ਉਹ ਇਸਦੇ ਨਕਸ਼ੇ ਦੇ ਪ੍ਰਤੀ ਵਫ਼ਾਦਾਰ ਰਹਿਣ ਅਤੇ ਇਸਦੇ ਸਾਰੇ ਨਿਯਮਾਂ ਦੀ ਪਾਲਣਾ ਕਰ ਸਕਣ।

12“ਇਹ ਭਵਨ ਦਾ ਨਿਯਮ ਹੈ: ਪਹਾੜ ਦੀ ਚੋਟੀ ਦੇ ਆਲੇ-ਦੁਆਲੇ ਦਾ ਸਾਰਾ ਇਲਾਕਾ ਸਭ ਤੋਂ ਪਵਿੱਤਰ ਹੋਵੇਗਾ। ਇਹੀ ਇਸ ਭਵਨ ਦੀ ਬਿਵਸਥਾ ਹੈ।

13“ਹੱਥ ਦੇ ਮਾਪ ਅਨੁਸਾਰ ਜਗਵੇਦੀ ਦੀ ਇਹ ਮਿਣਤੀ ਹੈ ਅਤੇ ਇਸ ਹੱਥ ਦੀ ਲੰਬਾਈ ਇੱਕ ਹੱਥ ਚਾਰ ਉਂਗਲਾਂ ਹੈ। ਤਹਿ ਇੱਕ ਹੱਥ ਦੀ ਹੋਵੇਗੀ ਅਤੇ ਚੌੜਾਈ ਇੱਕ ਹੱਥ ਅਤੇ ਉਸ ਦੇ ਚੁਫ਼ੇਰੇ ਇੱਕ ਗਿੱਠ ਚੌੜਾ ਫੱਟਾ, ਅਤੇ ਜਗਵੇਦੀ ਦੀ ਨੀਂਹ ਇਹੀ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.