5ਯਾਹਵੇਹ ਨੇ ਮੈਨੂੰ ਕਿਹਾ, “ਹੇ ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਜੋ ਮੈਂ ਤੁਹਾਨੂੰ ਯਾਹਵੇਹ ਦੇ ਮੰਦਰ ਦੇ ਸਾਰੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਦਾ ਹਾਂ। ਮੰਦਰ ਦੇ ਪ੍ਰਵੇਸ਼ ਦੁਆਰ ਅਤੇ ਪਾਵਨ ਅਸਥਾਨ ਦੇ ਸਾਰੇ ਨਿਕਾਸ ਵੱਲ ਧਿਆਨ ਲਾ।
6ਵਿਦਰੋਹੀ ਇਸਰਾਏਲ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਤੁਹਾਡੇ ਘਿਣਾਉਣੇ ਕੰਮਾਂ ਲਈ ਕਾਫ਼ੀ ਹੈ!
7ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਤੋਂ ਇਲਾਵਾ, ਤੁਸੀਂ ਪਰਦੇਸੀਆਂ ਨੂੰ ਮੇਰੇ ਪਵਿੱਤਰ ਅਸਥਾਨ ਵਿੱਚ ਦਿਲ ਅਤੇ ਮਾਸ ਵਿੱਚ ਸੁੰਨਤ ਕੀਤੇ ਹੋਏ ਲਿਆਏ, ਮੇਰੇ ਮੰਦਰ ਦੀ ਬੇਅਦਬੀ ਕੀਤੀ ਜਦੋਂ ਤੁਸੀਂ ਮੈਨੂੰ ਭੋਜਨ, ਚਰਬੀ ਅਤੇ ਲਹੂ ਦੀ ਪੇਸ਼ਕਸ਼ ਕੀਤੀ, ਅਤੇ ਤੁਸੀਂ ਮੇਰੇ ਨੇਮ ਨੂੰ ਤੋੜ ਦਿੱਤਾ।
8ਮੇਰੀਆਂ ਪਵਿੱਤਰ ਵਸਤੂਆਂ ਦੇ ਸੰਬੰਧ ਵਿੱਚ ਆਪਣਾ ਫਰਜ਼ ਨਿਭਾਉਣ ਦੀ ਬਜਾਏ, ਤੁਸੀਂ ਦੂਜਿਆਂ ਨੂੰ ਮੇਰੇ ਪਵਿੱਤਰ ਅਸਥਾਨ ਦਾ ਰਾਖ਼ਾ ਥਾਪ ਦਿੱਤਾ।
9ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਕੋਈ ਵੀ ਪਰਦੇਸੀ ਜੋ ਦਿਲ ਅਤੇ ਸਰੀਰ ਵਿੱਚ ਸੁੰਨਤ ਨਹੀਂ ਹੈ, ਮੇਰੇ ਪਵਿੱਤਰ ਅਸਥਾਨ ਵਿੱਚ ਦਾਖਲ ਨਹੀਂ ਹੋਵੇਗਾ, ਇੱਥੋਂ ਤੱਕ ਕਿ ਇਸਰਾਏਲੀਆਂ ਵਿੱਚ ਰਹਿਣ ਵਾਲੇ ਵਿਦੇਸ਼ੀ ਵੀ ਨਹੀਂ।