ਹਿਜ਼ਕੀਏਲ 44

ਯਾਹਵੇਹ ਨੇ ਮੈਨੂੰ ਕਿਹਾ, “ਹੇ ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਜੋ ਮੈਂ ਤੁਹਾਨੂੰ ਯਾਹਵੇਹ ਦੇ ਮੰਦਰ ਦੇ ਸਾਰੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਦਾ ਹਾਂ। ਮੰਦਰ ਦੇ ਪ੍ਰਵੇਸ਼ ਦੁਆਰ ਅਤੇ ਪਾਵਨ ਅਸਥਾਨ ਦੇ ਸਾਰੇ ਨਿਕਾਸ ਵੱਲ ਧਿਆਨ ਲਾ।

Ezekiel 44:5 (UKJV) And the LORD said unto me, Son of man, mark well, and behold with yours eyes, and hear with yours ears all that I say unto you concerning all the ordinances of the house of the LORD, and all the laws thereof; and mark well the entering in of the house, with every going out of the sanctuary.

3ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਾਹਵੇਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ।”

4ਫਿਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਮੰਦਰ ਦੇ ਸਾਮ੍ਹਣੇ ਲੈ ਆਇਆ। ਮੈਂ ਦੇਖਿਆ ਅਤੇ ਯਾਹਵੇਹ ਦੀ ਮਹਿਮਾ ਨੂੰ ਯਾਹਵੇਹ ਦੇ ਮੰਦਰ ਨੂੰ ਭਰਦਾ ਦੇਖਿਆ, ਅਤੇ ਮੈਂ ਝੁਕ ਗਿਆ।

5ਯਾਹਵੇਹ ਨੇ ਮੈਨੂੰ ਕਿਹਾ, “ਹੇ ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਜੋ ਮੈਂ ਤੁਹਾਨੂੰ ਯਾਹਵੇਹ ਦੇ ਮੰਦਰ ਦੇ ਸਾਰੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਦਾ ਹਾਂ। ਮੰਦਰ ਦੇ ਪ੍ਰਵੇਸ਼ ਦੁਆਰ ਅਤੇ ਪਾਵਨ ਅਸਥਾਨ ਦੇ ਸਾਰੇ ਨਿਕਾਸ ਵੱਲ ਧਿਆਨ ਲਾ।

6ਵਿਦਰੋਹੀ ਇਸਰਾਏਲ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: ਇਸਰਾਏਲ ਦੇ ਲੋਕੋ, ਤੁਹਾਡੇ ਘਿਣਾਉਣੇ ਕੰਮਾਂ ਲਈ ਕਾਫ਼ੀ ਹੈ!

7ਆਪਣੇ ਹੋਰ ਸਾਰੇ ਘਿਣਾਉਣੇ ਕੰਮਾਂ ਤੋਂ ਇਲਾਵਾ, ਤੁਸੀਂ ਪਰਦੇਸੀਆਂ ਨੂੰ ਮੇਰੇ ਪਵਿੱਤਰ ਅਸਥਾਨ ਵਿੱਚ ਦਿਲ ਅਤੇ ਮਾਸ ਵਿੱਚ ਸੁੰਨਤ ਕੀਤੇ ਹੋਏ ਲਿਆਏ, ਮੇਰੇ ਮੰਦਰ ਦੀ ਬੇਅਦਬੀ ਕੀਤੀ ਜਦੋਂ ਤੁਸੀਂ ਮੈਨੂੰ ਭੋਜਨ, ਚਰਬੀ ਅਤੇ ਲਹੂ ਦੀ ਪੇਸ਼ਕਸ਼ ਕੀਤੀ, ਅਤੇ ਤੁਸੀਂ ਮੇਰੇ ਨੇਮ ਨੂੰ ਤੋੜ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.