1ਤਦ ਉਹ ਆਦਮੀ ਮੈਨੂੰ ਪਵਿੱਤਰ ਅਸਥਾਨ ਦੇ ਬਾਹਰਲੇ ਦਰਵਾਜ਼ੇ ਕੋਲ ਵਾਪਸ ਲਿਆਇਆ, ਜਿਸ ਦਾ ਮੂੰਹ ਪੂਰਬ ਵੱਲ ਸੀ, ਅਤੇ ਉਹ ਬੰਦ ਹੋ ਗਿਆ ਸੀ।
2ਯਾਹਵੇਹ ਨੇ ਮੈਨੂੰ ਕਿਹਾ, “ਇਹ ਦਰਵਾਜ਼ਾ ਬੰਦ ਰਹਿਣਾ ਹੈ। ਇਸ ਨੂੰ ਖੋਲ੍ਹਿਆ ਨਹੀਂ ਜਾਣਾ ਚਾਹੀਦਾ; ਕੋਈ ਵੀ ਇਸ ਵਿੱਚ ਦਾਖਲ ਨਹੀਂ ਹੋ ਸਕਦਾ। ਇਹ ਬੰਦ ਰਹਿਣਾ ਹੈ ਕਿਉਂਕਿ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਵਿੱਚ ਦਾਖਲ ਹੋਇਆ ਹੈ।
3ਪਰ ਰਾਜਕੁਮਾਰ ਇਸ ਲਈ ਕਿ ਉਹ ਰਾਜਕੁਮਾਰ ਹੈ ਯਾਹਵੇਹ ਦੇ ਸਾਹਮਣੇ ਰੋਟੀ ਖਾਣ ਲਈ ਇਸ ਵਿੱਚ ਬੈਠੇਗਾ, ਉਹ ਇਹ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਇਸੇ ਰਾਹ ਵਿੱਚੋਂ ਬਾਹਰ ਜਾਵੇਗਾ।”
4ਫਿਰ ਉਹ ਆਦਮੀ ਮੈਨੂੰ ਉੱਤਰੀ ਦਰਵਾਜ਼ੇ ਰਾਹੀਂ ਮੰਦਰ ਦੇ ਸਾਮ੍ਹਣੇ ਲੈ ਆਇਆ। ਮੈਂ ਦੇਖਿਆ ਅਤੇ ਯਾਹਵੇਹ ਦੀ ਮਹਿਮਾ ਨੂੰ ਯਾਹਵੇਹ ਦੇ ਮੰਦਰ ਨੂੰ ਭਰਦਾ ਦੇਖਿਆ, ਅਤੇ ਮੈਂ ਝੁਕ ਗਿਆ।
5ਯਾਹਵੇਹ ਨੇ ਮੈਨੂੰ ਕਿਹਾ, “ਹੇ ਆਦਮੀ ਦੇ ਪੁੱਤਰ, ਧਿਆਨ ਨਾਲ ਦੇਖ, ਧਿਆਨ ਨਾਲ ਸੁਣ ਅਤੇ ਉਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦਿਓ ਜੋ ਮੈਂ ਤੁਹਾਨੂੰ ਯਾਹਵੇਹ ਦੇ ਮੰਦਰ ਦੇ ਸਾਰੇ ਨਿਯਮਾਂ ਅਤੇ ਹਦਾਇਤਾਂ ਬਾਰੇ ਦੱਸਦਾ ਹਾਂ। ਮੰਦਰ ਦੇ ਪ੍ਰਵੇਸ਼ ਦੁਆਰ ਅਤੇ ਪਾਵਨ ਅਸਥਾਨ ਦੇ ਸਾਰੇ ਨਿਕਾਸ ਵੱਲ ਧਿਆਨ ਲਾ।