ਹਿਜ਼ਕੀਏਲ 45

ਇਫਾਹ ਅਤੇ ਬੱਤ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ, ਬੱਤ ਵਿੱਚ ਇੱਕ ਹੋਮਰ ਦਾ ਦਸਵਾਂ ਹਿੱਸਾ ਅਤੇ ਏਫਾਹ ਇੱਕ ਹੋਮਰ ਦਾ ਦਸਵਾਂ ਹਿੱਸਾ ਹੈ; ਹੋਮਰ ਦੋਵਾਂ ਲਈ ਮਿਆਰੀ ਮਾਪ ਹੈ।

Ezekiel 45:11 (UKJV) The ephah and the bath shall be of one measure, that the bath may contain the tenth part of an homer, and the ephah the tenth part of an homer: the measure thereof shall be after the homer.

9“ ‘ਅੱਤ ਮਹਾਨ ਯਾਹਵੇਹ ਇਹ ਆਖਦਾ ਹੈ, ਹੇ ਇਸਰਾਏਲ ਦੇ ਸਰਦਾਰੋ ਬਹੁਤ ਦੂਰ ਚਲੇ ਗਏ ਹੋ! ਹਿੰਸਾ ਅਤੇ ਜ਼ੁਲਮ ਨੂੰ ਛੱਡ ਦਿਓ ਅਤੇ ਉਹ ਕਰੋ ਜੋ ਸਹੀ ਅਤੇ ਸਹੀ ਹੈ। ਮੇਰੇ ਲੋਕਾਂ ਨੂੰ ਕੱਢਣਾ ਬੰਦ ਕਰ, ਅੱਤ ਮਹਾਨ ਯਾਹਵੇਹ ਦਾ ਵਾਕ ਹੈ।

10ਤੁਸੀਂ ਸਹੀ ਮਾਪ ਦੀ ਵਰਤੋਂ ਕਰਦੇ ਹੋ, ਸਹੀ ਏਫਾਹ ਅਤੇ ਸਹੀ ਬੱਤ ਦੀ ਵਰਤੋਂ ਕਰਦੇ ਹੋ।

11ਇਫਾਹ ਅਤੇ ਬੱਤ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ, ਬੱਤ ਵਿੱਚ ਇੱਕ ਹੋਮਰ ਦਾ ਦਸਵਾਂ ਹਿੱਸਾ ਅਤੇ ਏਫਾਹ ਇੱਕ ਹੋਮਰ ਦਾ ਦਸਵਾਂ ਹਿੱਸਾ ਹੈ; ਹੋਮਰ ਦੋਵਾਂ ਲਈ ਮਿਆਰੀ ਮਾਪ ਹੈ।

12ਸ਼ੈਕੇਲ ਵੀਹ ਗੇਰਾਹ ਦਾ ਬਣਿਆ ਹੋਇਆ ਹੈ। ਵੀਹ ਸ਼ੈਕੇਲ ਅਤੇ ਪੱਚੀ ਸ਼ੈਕੇਲ ਅਤੇ ਪੰਦਰਾਂ ਸ਼ੈਕੇਲ ਬਰਾਬਰ ਇੱਕ ਮੀਨਾ ਹੋਵੇਗਾ।

13“ ‘ਇਹ ਖਾਸ ਤੋਹਫ਼ਾ ਹੈ ਜੋ ਤੁਸੀਂ ਭੇਟ ਕਰਨਾ ਹੈ: ਕਣਕ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ ਅਤੇ ਜੌਂ ਦੇ ਹਰੇਕ ਹੋਮਰ ਤੋਂ ਏਫਾਹ ਦਾ ਛੇਵਾਂ ਹਿੱਸਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.