ਹਿਜ਼ਕੀਏਲ 45

ਤੁਸੀਂ ਸਹੀ ਮਾਪ ਦੀ ਵਰਤੋਂ ਕਰਦੇ ਹੋ, ਸਹੀ ਏਫਾਹ ਅਤੇ ਸਹੀ ਬੱਤ ਦੀ ਵਰਤੋਂ ਕਰਦੇ ਹੋ।

Ezekiel 45:10 (UKJV) All of you shall have just balances, and a just ephah, and a just bath.

8ਉਹ ਇਸਰਾਏਲ ਵਿੱਚ ਇਸ ਜ਼ਮੀਨ ਦਾ ਮਾਲਕ ਹੋਵੇਗਾ ਅਤੇ ਮੇਰੇ ਸਰਦਾਰ ਹੁਣ ਮੇਰੇ ਲੋਕਾਂ ਉੱਤੇ ਜ਼ੁਲਮ ਨਹੀਂ ਕਰਨਗੇ, ਪਰ ਉਹ ਧਰਤੀ ਇਸਰਾਏਲ ਦੇ ਲੋਕਾਂ ਨੂੰ ਉਹਨਾਂ ਦੇ ਗੋਤਾਂ ਦੇ ਅਨੁਸਾਰ ਵਿਰਾਸਤ ਵਿੱਚ ਦੇਣਗੇ।

9“ ‘ਅੱਤ ਮਹਾਨ ਯਾਹਵੇਹ ਇਹ ਆਖਦਾ ਹੈ, ਹੇ ਇਸਰਾਏਲ ਦੇ ਸਰਦਾਰੋ ਬਹੁਤ ਦੂਰ ਚਲੇ ਗਏ ਹੋ! ਹਿੰਸਾ ਅਤੇ ਜ਼ੁਲਮ ਨੂੰ ਛੱਡ ਦਿਓ ਅਤੇ ਉਹ ਕਰੋ ਜੋ ਸਹੀ ਅਤੇ ਸਹੀ ਹੈ। ਮੇਰੇ ਲੋਕਾਂ ਨੂੰ ਕੱਢਣਾ ਬੰਦ ਕਰ, ਅੱਤ ਮਹਾਨ ਯਾਹਵੇਹ ਦਾ ਵਾਕ ਹੈ।

10ਤੁਸੀਂ ਸਹੀ ਮਾਪ ਦੀ ਵਰਤੋਂ ਕਰਦੇ ਹੋ, ਸਹੀ ਏਫਾਹ ਅਤੇ ਸਹੀ ਬੱਤ ਦੀ ਵਰਤੋਂ ਕਰਦੇ ਹੋ।

11ਇਫਾਹ ਅਤੇ ਬੱਤ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ, ਬੱਤ ਵਿੱਚ ਇੱਕ ਹੋਮਰ ਦਾ ਦਸਵਾਂ ਹਿੱਸਾ ਅਤੇ ਏਫਾਹ ਇੱਕ ਹੋਮਰ ਦਾ ਦਸਵਾਂ ਹਿੱਸਾ ਹੈ; ਹੋਮਰ ਦੋਵਾਂ ਲਈ ਮਿਆਰੀ ਮਾਪ ਹੈ।

12ਸ਼ੈਕੇਲ ਵੀਹ ਗੇਰਾਹ ਦਾ ਬਣਿਆ ਹੋਇਆ ਹੈ। ਵੀਹ ਸ਼ੈਕੇਲ ਅਤੇ ਪੱਚੀ ਸ਼ੈਕੇਲ ਅਤੇ ਪੰਦਰਾਂ ਸ਼ੈਕੇਲ ਬਰਾਬਰ ਇੱਕ ਮੀਨਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.