ਹਿਜ਼ਕੀਏਲ 46

ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਇਸਦੇ ਚਾਰੇ ਕੋਨਿਆਂ ਵਿੱਚ ਲੈ ਗਿਆ, ਅਤੇ ਮੈਂ ਹਰ ਕੋਨੇ ਵਿੱਚ ਇੱਕ ਹੋਰ ਵਿਹੜਾ ਦੇਖਿਆ।

Ezekiel 46:21 (UKJV) Then he brought me forth into the utter court, and caused me to pass by the four corners of the court; and, behold, in every corner of the court there was a court.

19ਤਦ ਉਹ ਆਦਮੀ ਮੈਨੂੰ ਫਾਟਕ ਦੇ ਇੱਕ ਪਾਸੇ ਦੇ ਪ੍ਰਵੇਸ਼ ਦੁਆਰ ਤੋਂ ਉੱਤਰ ਵੱਲ ਮੂੰਹ ਵਾਲੇ ਪਵਿੱਤਰ ਕੋਠੜੀਆਂ ਵਿੱਚ ਲੈ ਗਿਆ, ਜੋ ਜਾਜਕਾਂ ਦੇ ਸਨ, ਅਤੇ ਮੈਨੂੰ ਪੱਛਮੀ ਸਿਰੇ ਉੱਤੇ ਇੱਕ ਜਗ੍ਹਾ ਵਿਖਾਈ।

20ਉਸਨੇ ਮੈਨੂੰ ਕਿਹਾ, “ਇਹ ਉਹ ਥਾਂ ਹੈ ਜਿੱਥੇ ਜਾਜਕ ਦੋਸ਼ ਦੀ ਭੇਟ ਅਤੇ ਪਾਪ ਦੀ ਭੇਟ ਨੂੰ ਪਕਾਉਣ ਅਤੇ ਅਨਾਜ ਦੀ ਭੇਟ ਨੂੰ ਪਕਾਉਣ, ਤਾਂ ਜੋ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲਿਆਉਣ ਅਤੇ ਲੋਕਾਂ ਨੂੰ ਪਵਿੱਤਰ ਕਰਨ ਤੋਂ ਬਚਾਇਆ ਜਾ ਸਕੇ।”

21ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਗਿਆ ਅਤੇ ਮੈਨੂੰ ਇਸਦੇ ਚਾਰੇ ਕੋਨਿਆਂ ਵਿੱਚ ਲੈ ਗਿਆ, ਅਤੇ ਮੈਂ ਹਰ ਕੋਨੇ ਵਿੱਚ ਇੱਕ ਹੋਰ ਵਿਹੜਾ ਦੇਖਿਆ।

22ਬਾਹਰਲੇ ਵੇਹੜੇ ਦੇ ਚਾਰੇ ਕੋਨਿਆਂ ਵਿੱਚ ਚਾਲੀ ਹੱਥ ਲੰਬੇ ਅਤੇ ਤੀਹ ਹੱਥ ਚੌੜੇ ਗਜ਼ ਸਨ। ਚਾਰੇ ਕੋਨਿਆਂ ਵਿੱਚ ਹਰੇਕ ਵੇਹੜੇ ਦਾ ਆਕਾਰ ਇੱਕੋ ਜਿਹਾ ਸੀ।

23ਚਾਰੇ ਵਿਹੜਿਆਂ ਵਿੱਚੋਂ ਹਰੇਕ ਦੇ ਅੰਦਰਲੇ ਪਾਸੇ ਪੱਥਰ ਦੀ ਇੱਕ ਕਿਨਾਰੀ ਸੀ, ਜਿਸ ਦੇ ਹੇਠਾਂ ਚਾਰੇ ਪਾਸੇ ਅੱਗ ਲਈ ਥਾਂ ਬਣਾਈ ਗਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.