ਹਿਜ਼ਕੀਏਲ 46

ਭੇਡੂ ਦੇ ਨਾਲ ਦਿੱਤੀ ਗਈ ਅਨਾਜ਼ ਦੀ ਭੇਟ ਇੱਕ ਏਫਾਹ ਹੋਵੇ ਅਤੇ ਲੇਲੇ ਦੇ ਨਾਲ ਅਨਾਜ਼ ਦੀ ਭੇਟ ਜਿੰਨੀ ਉਹ ਚਾਹੇ, ਹਰ ਏਫਾਹ ਦੇ ਲਈ ਜ਼ੈਤੂਨ ਦੇ ਤੇਲ ਦੀ ਇੱਕ ਹੀਨ ਨਾਲ ਹੋਵੇ।

Ezekiel 46:5 (UKJV) And the food offering shall be an ephah for a ram, and the food offering for the lambs as he shall be able to give, and an hin of oil to an ephah.

3ਸਬਤ ਦੇ ਦਿਨ ਅਤੇ ਨਵੇਂ ਚੰਦਰਮਾ ਤੇ ਦੇਸ਼ ਦੇ ਲੋਕਾਂ ਨੂੰ ਉਸ ਫਾਟਕ ਦੇ ਪ੍ਰਵੇਸ਼ ਦੁਆਰ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਅਰਾਧਨਾ ਕਰਨੀ ਚਾਹੀਦੀ ਹੈ।

4ਸਬਤ ਦੇ ਦਿਨ ਰਾਜਕੁਮਾਰ ਯਾਹਵੇਹ ਲਈ ਹੋਮ ਦੀ ਭੇਟ ਲਈ ਛੇ ਨਰ ਲੇਲੇ ਅਤੇ ਇੱਕ ਭੇਡੂ ਹੋਵੇ, ਸਾਰੇ ਨੁਕਸ ਰਹਿਤ ਹੋਣ।

5ਭੇਡੂ ਦੇ ਨਾਲ ਦਿੱਤੀ ਗਈ ਅਨਾਜ਼ ਦੀ ਭੇਟ ਇੱਕ ਏਫਾਹ ਹੋਵੇ ਅਤੇ ਲੇਲੇ ਦੇ ਨਾਲ ਅਨਾਜ਼ ਦੀ ਭੇਟ ਜਿੰਨੀ ਉਹ ਚਾਹੇ, ਹਰ ਏਫਾਹ ਦੇ ਲਈ ਜ਼ੈਤੂਨ ਦੇ ਤੇਲ ਦੀ ਇੱਕ ਹੀਨ ਨਾਲ ਹੋਵੇ।

6ਨਵੇਂ ਚੰਦਰਮਾ ਦੇ ਦਿਨ, ਉਸਨੂੰ ਇੱਕ ਨਿਰਦੋਸ਼ ਬਲਦ, ਛੇ ਨਿਰਦੋਸ਼ ਲੇਲੇ ਅਤੇ ਇੱਕ ਨਿਰਦੋਸ਼ ਭੇਡੂ ਚੜ੍ਹਾਉਣਾ ਚਾਹੀਦਾ ਹੈ, ਇਹ ਸਾਰੇ ਬਿਨਾਂ ਕਿਸੇ ਨੁਕਸ ਦੇ ਹੋਣ।

7ਉਸ ਨੂੰ ਅਨਾਜ਼ ਦੀ ਭੇਟ ਵਜੋਂ ਬਲਦ ਦੇ ਨਾਲ ਇੱਕ ਏਫਾਹ, ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਦੇਣਾ ਚਾਹੁੰਦਾ ਹੈ, ਹਰ ਏਫਾਹ ਦੇ ਲਈ ਇੱਕ ਹੀਨ ਤੇਲ ਨਾਲ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.