4ਸਬਤ ਦੇ ਦਿਨ ਰਾਜਕੁਮਾਰ ਯਾਹਵੇਹ ਲਈ ਹੋਮ ਦੀ ਭੇਟ ਲਈ ਛੇ ਨਰ ਲੇਲੇ ਅਤੇ ਇੱਕ ਭੇਡੂ ਹੋਵੇ, ਸਾਰੇ ਨੁਕਸ ਰਹਿਤ ਹੋਣ।
5ਭੇਡੂ ਦੇ ਨਾਲ ਦਿੱਤੀ ਗਈ ਅਨਾਜ਼ ਦੀ ਭੇਟ ਇੱਕ ਏਫਾਹ ਹੋਵੇ ਅਤੇ ਲੇਲੇ ਦੇ ਨਾਲ ਅਨਾਜ਼ ਦੀ ਭੇਟ ਜਿੰਨੀ ਉਹ ਚਾਹੇ, ਹਰ ਏਫਾਹ ਦੇ ਲਈ ਜ਼ੈਤੂਨ ਦੇ ਤੇਲ ਦੀ ਇੱਕ ਹੀਨ ਨਾਲ ਹੋਵੇ।
6ਨਵੇਂ ਚੰਦਰਮਾ ਦੇ ਦਿਨ, ਉਸਨੂੰ ਇੱਕ ਨਿਰਦੋਸ਼ ਬਲਦ, ਛੇ ਨਿਰਦੋਸ਼ ਲੇਲੇ ਅਤੇ ਇੱਕ ਨਿਰਦੋਸ਼ ਭੇਡੂ ਚੜ੍ਹਾਉਣਾ ਚਾਹੀਦਾ ਹੈ, ਇਹ ਸਾਰੇ ਬਿਨਾਂ ਕਿਸੇ ਨੁਕਸ ਦੇ ਹੋਣ।
7ਉਸ ਨੂੰ ਅਨਾਜ਼ ਦੀ ਭੇਟ ਵਜੋਂ ਬਲਦ ਦੇ ਨਾਲ ਇੱਕ ਏਫਾਹ, ਭੇਡੂ ਦੇ ਨਾਲ ਇੱਕ ਏਫਾਹ ਅਤੇ ਲੇਲੇ ਦੇ ਨਾਲ ਜਿੰਨਾ ਉਹ ਦੇਣਾ ਚਾਹੁੰਦਾ ਹੈ, ਹਰ ਏਫਾਹ ਦੇ ਲਈ ਇੱਕ ਹੀਨ ਤੇਲ ਨਾਲ ਦੇਵੇ।
8ਜਦੋਂ ਰਾਜਕੁਮਾਰ ਪ੍ਰਵੇਸ਼ ਕਰਦਾ ਹੈ, ਤਾਂ ਉਸ ਨੂੰ ਫਾਟਕ ਦੀ ਡਿਉੜ੍ਹੀ ਵਿੱਚੋਂ ਅੰਦਰ ਜਾਣਾ ਹੈ ਅਤੇ ਉਸੇ ਤਰ੍ਹਾਂ ਬਾਹਰ ਆਉਣਾ ਹੈ।