ਹਿਜ਼ਕੀਏਲ 47

ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਕੋਲ ਵਾਪਸ ਲੈ ਆਇਆ, ਅਤੇ ਮੈਂ ਮੰਦਰ ਦੇ ਥੜੇ ਤੋਂ ਪੂਰਬ ਵੱਲ ਪਾਣੀ ਨਿਕਲਦਾ ਦੇਖਿਆ (ਕਿਉਂਕਿ ਮੰਦਰ ਪੂਰਬ ਵੱਲ ਸੀ)। ਪਾਣੀ ਮੰਦਰ ਦੇ ਦੱਖਣ ਵਾਲੇ ਪਾਸੇ, ਜਗਵੇਦੀ ਦੇ ਦੱਖਣ ਵਾਲੇ ਪਾਸੇ ਤੋਂ ਹੇਠਾਂ ਆ ਰਿਹਾ ਸੀ।

Ezekiel 47:1 (UKJV) Afterward he brought me again unto the door of the house; and, behold, waters issued out from under the threshold of the house eastward: for the forefront of the house stood toward the east, and the waters came down from under from the right side of the house, at the south side of the altar.

1ਉਹ ਆਦਮੀ ਮੈਨੂੰ ਮੰਦਰ ਦੇ ਪ੍ਰਵੇਸ਼ ਦੁਆਰ ਕੋਲ ਵਾਪਸ ਲੈ ਆਇਆ, ਅਤੇ ਮੈਂ ਮੰਦਰ ਦੇ ਥੜੇ ਤੋਂ ਪੂਰਬ ਵੱਲ ਪਾਣੀ ਨਿਕਲਦਾ ਦੇਖਿਆ (ਕਿਉਂਕਿ ਮੰਦਰ ਪੂਰਬ ਵੱਲ ਸੀ)। ਪਾਣੀ ਮੰਦਰ ਦੇ ਦੱਖਣ ਵਾਲੇ ਪਾਸੇ, ਜਗਵੇਦੀ ਦੇ ਦੱਖਣ ਵਾਲੇ ਪਾਸੇ ਤੋਂ ਹੇਠਾਂ ਆ ਰਿਹਾ ਸੀ।

2ਤਦ ਉਹ ਮੈਨੂੰ ਉੱਤਰੀ ਫਾਟਕ ਵਿੱਚੋਂ ਬਾਹਰ ਲਿਆਇਆ ਅਤੇ ਮੈਨੂੰ ਬਾਹਰਲੇ ਫਾਟਕ ਦੇ ਪੂਰਬ ਵੱਲ ਮੂੰਹ ਕੀਤੇ ਬਾਹਰਲੇ ਫਾਟਕ ਵੱਲ ਲੈ ਗਿਆ ਅਤੇ ਦੱਖਣ ਵਾਲੇ ਪਾਸੇ ਤੋਂ ਪਾਣੀ ਵਗ ਰਿਹਾ ਸੀ।

3ਜਦੋਂ ਉਹ ਆਦਮੀ ਆਪਣੇ ਹੱਥ ਵਿੱਚ ਇੱਕ ਮਾਪਣ ਵਾਲੀ ਰੇਖਾ ਲੈ ਕੇ ਪੂਰਬ ਵੱਲ ਗਿਆ, ਉਸਨੇ ਇੱਕ ਹਜ਼ਾਰ ਹੱਥ ਮਿਣਿਆ ਅਤੇ ਫਿਰ ਮੈਨੂੰ ਗਿੱਟੇ-ਡੂੰਘੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.