ਹਿਜ਼ਕੀਏਲ 47

ਉਸਨੇ ਹੋਰ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। ਉਸਨੇ ਇੱਕ ਹੋਰ ਹਜ਼ਾਰ ਨੂੰ ਮਿਣਿਆ ਅਤੇ ਮੈਨੂੰ ਕਮਰ ਤੱਕ ਦੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।

Ezekiel 47:4 (UKJV) Again he measured a thousand, and brought me through the waters; the waters were to the knees. Again he measured a thousand, and brought me through; the waters were to the loins.

2ਤਦ ਉਹ ਮੈਨੂੰ ਉੱਤਰੀ ਫਾਟਕ ਵਿੱਚੋਂ ਬਾਹਰ ਲਿਆਇਆ ਅਤੇ ਮੈਨੂੰ ਬਾਹਰਲੇ ਫਾਟਕ ਦੇ ਪੂਰਬ ਵੱਲ ਮੂੰਹ ਕੀਤੇ ਬਾਹਰਲੇ ਫਾਟਕ ਵੱਲ ਲੈ ਗਿਆ ਅਤੇ ਦੱਖਣ ਵਾਲੇ ਪਾਸੇ ਤੋਂ ਪਾਣੀ ਵਗ ਰਿਹਾ ਸੀ।

3ਜਦੋਂ ਉਹ ਆਦਮੀ ਆਪਣੇ ਹੱਥ ਵਿੱਚ ਇੱਕ ਮਾਪਣ ਵਾਲੀ ਰੇਖਾ ਲੈ ਕੇ ਪੂਰਬ ਵੱਲ ਗਿਆ, ਉਸਨੇ ਇੱਕ ਹਜ਼ਾਰ ਹੱਥ ਮਿਣਿਆ ਅਤੇ ਫਿਰ ਮੈਨੂੰ ਗਿੱਟੇ-ਡੂੰਘੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।

4ਉਸਨੇ ਹੋਰ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। ਉਸਨੇ ਇੱਕ ਹੋਰ ਹਜ਼ਾਰ ਨੂੰ ਮਿਣਿਆ ਅਤੇ ਮੈਨੂੰ ਕਮਰ ਤੱਕ ਦੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।

5ਉਸਨੇ ਹੋਰ ਹਜ਼ਾਰਾਂ ਨੂੰ ਮਿਣਿਆ, ਪਰ ਹੁਣ ਇਹ ਇੱਕ ਨਦੀ ਸੀ ਜਿਸ ਨੂੰ ਮੈਂ ਪਾਰ ਨਹੀਂ ਕਰ ਸਕਦਾ ਸੀ, ਕਿਉਂਕਿ ਪਾਣੀ ਵੱਧ ਗਿਆ ਸੀ ਅਤੇ ਤੈਰਨ ਲਈ ਇੰਨਾ ਡੂੰਘਾ ਸੀ, ਇੱਕ ਨਦੀ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ।

6ਉਸਨੇ ਮੈਨੂੰ ਪੁੱਛਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਦਾ ਹੈ?” ਫਿਰ ਉਹ ਮੈਨੂੰ ਵਾਪਸ ਨਦੀ ਦੇ ਕੰਢੇ ਲੈ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.