3ਜਦੋਂ ਉਹ ਆਦਮੀ ਆਪਣੇ ਹੱਥ ਵਿੱਚ ਇੱਕ ਮਾਪਣ ਵਾਲੀ ਰੇਖਾ ਲੈ ਕੇ ਪੂਰਬ ਵੱਲ ਗਿਆ, ਉਸਨੇ ਇੱਕ ਹਜ਼ਾਰ ਹੱਥ ਮਿਣਿਆ ਅਤੇ ਫਿਰ ਮੈਨੂੰ ਗਿੱਟੇ-ਡੂੰਘੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।
4ਉਸਨੇ ਹੋਰ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਗੋਡੇ-ਗੋਡੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ। ਉਸਨੇ ਇੱਕ ਹੋਰ ਹਜ਼ਾਰ ਨੂੰ ਮਿਣਿਆ ਅਤੇ ਮੈਨੂੰ ਕਮਰ ਤੱਕ ਦੇ ਪਾਣੀ ਵਿੱਚੋਂ ਦੀ ਅਗਵਾਈ ਕੀਤੀ।
5ਉਸਨੇ ਹੋਰ ਹਜ਼ਾਰਾਂ ਨੂੰ ਮਿਣਿਆ, ਪਰ ਹੁਣ ਇਹ ਇੱਕ ਨਦੀ ਸੀ ਜਿਸ ਨੂੰ ਮੈਂ ਪਾਰ ਨਹੀਂ ਕਰ ਸਕਦਾ ਸੀ, ਕਿਉਂਕਿ ਪਾਣੀ ਵੱਧ ਗਿਆ ਸੀ ਅਤੇ ਤੈਰਨ ਲਈ ਇੰਨਾ ਡੂੰਘਾ ਸੀ, ਇੱਕ ਨਦੀ ਜਿਸ ਨੂੰ ਕੋਈ ਪਾਰ ਨਹੀਂ ਕਰ ਸਕਦਾ ਸੀ।
6ਉਸਨੇ ਮੈਨੂੰ ਪੁੱਛਿਆ, “ਆਦਮੀ ਦੇ ਪੁੱਤਰ, ਕੀ ਤੂੰ ਇਹ ਵੇਖਦਾ ਹੈ?” ਫਿਰ ਉਹ ਮੈਨੂੰ ਵਾਪਸ ਨਦੀ ਦੇ ਕੰਢੇ ਲੈ ਗਿਆ।
7ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਮੈਂ ਦਰਿਆ ਦੇ ਹਰ ਪਾਸੇ ਬਹੁਤ ਸਾਰੇ ਰੁੱਖਾਂ ਨੂੰ ਦੇਖਿਆ।