15“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ
16ਅਤੇ ਇਹ ਮਾਪਾਂ ਹੋਣਗੀਆਂ: ਉੱਤਰ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਦੱਖਣ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਪੂਰਬ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ ਅਤੇ ਪੱਛਮ ਵਾਲਾ ਪਾਸਾ ਵੀ ਲਗਭਗ ਸਵਾ ਦੋ ਕਿਲੋਮੀਟਰ।
17ਸ਼ਹਿਰ ਲਈ ਚਰਾਗਾਹ ਉੱਤਰ ਵੱਲ ਲਗਭਗ ਸਵਾ ਦੋ ਮੀਟਰ, ਦੱਖਣ ਵੱਲ ਲਗਭਗ ਸਵਾ ਦੋ ਮੀਟਰ, ਪੂਰਬ ਵੱਲ ਲਗਭਗ ਸਵਾ ਦੋ ਮੀਟਰ ਅਤੇ ਪੱਛਮ ਵੱਲ ਲਗਭਗ ਸਵਾ ਦੋ ਮੀਟਰ ਹੋਵੇਗੀ।
18ਇਸ ਖੇਤਰ ਦਾ ਜੋ ਬਚਿਆ ਹੋਇਆ ਹੈ, ਪਵਿੱਤਰ ਹਿੱਸੇ ਦੇ ਨਾਲ ਲੱਗਦੀ ਹੈ ਅਤੇ ਇਸਦੀ ਲੰਬਾਈ ਪੂਰਬ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਅਤੇ ਪੱਛਮ ਵਾਲੇ ਪਾਸੇ ਲਗਭਗ ਪੰਜ ਕਿਲੋਮੀਟਰ ਹੋਵੇਗੀ। ਇਸ ਦੀ ਪੈਦਾਵਾਰ ਸ਼ਹਿਰ ਦੇ ਮਜ਼ਦੂਰਾਂ ਲਈ ਭੋਜਨ ਦੀ ਪੂਰਤੀ ਕਰੇਗੀ।
19ਸ਼ਹਿਰ ਦੇ ਮਜ਼ਦੂਰ ਜਿਹੜੇ ਇਸਦੀ ਖੇਤੀ ਕਰਦੇ ਹਨ ਇਸਰਾਏਲ ਦੇ ਸਾਰੇ ਗੋਤਾਂ ਵਿੱਚੋਂ ਆਉਣਗੇ।