ਹਿਜ਼ਕੀਏਲ 48

“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ

Ezekiel 48:15 (UKJV) And the five thousand, that are left in the breadth opposite to the five and twenty thousand, shall be a profane place for the city, for dwelling, and for suburbs: and the city shall be in the midst thereof.

13“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ।

14ਉਹ ਇਸ ਵਿੱਚੋਂ ਕਿਸੇ ਨੂੰ ਵੀ ਵੇਚ ਨਹੀਂ ਸੱਕਦੇ ਅਤੇ ਨਾ ਹੀ ਬਦਲ ਸੱਕਦੇ ਹਨ। ਇਹ ਧਰਤੀ ਦਾ ਸਭ ਤੋਂ ਉੱਤਮ ਭਾਗ ਹੈ ਅਤੇ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਯਾਹਵੇਹ ਲਈ ਪਵਿੱਤਰ ਹੈ।

15“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ

16ਅਤੇ ਇਹ ਮਾਪਾਂ ਹੋਣਗੀਆਂ: ਉੱਤਰ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਦੱਖਣ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ, ਪੂਰਬ ਵਾਲਾ ਪਾਸਾ ਲਗਭਗ ਸਵਾ ਦੋ ਕਿਲੋਮੀਟਰ ਅਤੇ ਪੱਛਮ ਵਾਲਾ ਪਾਸਾ ਵੀ ਲਗਭਗ ਸਵਾ ਦੋ ਕਿਲੋਮੀਟਰ।

17ਸ਼ਹਿਰ ਲਈ ਚਰਾਗਾਹ ਉੱਤਰ ਵੱਲ ਲਗਭਗ ਸਵਾ ਦੋ ਮੀਟਰ, ਦੱਖਣ ਵੱਲ ਲਗਭਗ ਸਵਾ ਦੋ ਮੀਟਰ, ਪੂਰਬ ਵੱਲ ਲਗਭਗ ਸਵਾ ਦੋ ਮੀਟਰ ਅਤੇ ਪੱਛਮ ਵੱਲ ਲਗਭਗ ਸਵਾ ਦੋ ਮੀਟਰ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.