ਹਿਜ਼ਕੀਏਲ 48

“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ।

Ezekiel 48:13 (UKJV) And opposite to the border of the priests the Levites shall have five and twenty thousand in length, and ten thousand in breadth: all the length shall be five and twenty thousand, and the breadth ten thousand.

11ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ।

12ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।

13“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ।

14ਉਹ ਇਸ ਵਿੱਚੋਂ ਕਿਸੇ ਨੂੰ ਵੀ ਵੇਚ ਨਹੀਂ ਸੱਕਦੇ ਅਤੇ ਨਾ ਹੀ ਬਦਲ ਸੱਕਦੇ ਹਨ। ਇਹ ਧਰਤੀ ਦਾ ਸਭ ਤੋਂ ਉੱਤਮ ਭਾਗ ਹੈ ਅਤੇ ਕਿਸੇ ਹੋਰ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ, ਕਿਉਂਕਿ ਇਹ ਯਾਹਵੇਹ ਲਈ ਪਵਿੱਤਰ ਹੈ।

15“ਬਾਕੀ ਖੇਤਰ, ਲਗਭਗ ਢਾਈ ਕਿਲੋਮੀਟਰ ਚੌੜਾ ਅਤੇ ਤੇਰ੍ਹਾਂ ਕਿਲੋਮੀਟਰ ਲੰਬਾ, ਸ਼ਹਿਰ ਦੀ ਆਮ ਵਰਤੋਂ, ਘਰਾਂ ਅਤੇ ਚਰਾਗਾਹ ਲਈ ਹੋਵੇਗਾ। ਸ਼ਹਿਰ ਇਸ ਦੇ ਕੇਂਦਰ ਵਿੱਚ ਹੋਵੇਗਾ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.