ਹਿਜ਼ਕੀਏਲ 48

ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ।

Ezekiel 48:11 (UKJV) It shall be for the priests that are sanctified of the sons of Zadok; which have kept my charge, which went not astray when the children of Israel went astray, as the Levites went astray.

9“ਜਿਹੜਾ ਖਾਸ ਹਿੱਸਾ ਤੁਸੀਂ ਯਾਹਵੇਹ ਨੂੰ ਭੇਟ ਕਰਨਾ ਹੈ ਉਹ ਦੀ ਲੰਬਾਈ ਲਗਭਗ ਤੇਰ੍ਹਾ ਕਿਲੋਮੀਟਰ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ ਹੋਵੇ।

10ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ।

11ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ।

12ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।

13“ਜਾਜਕਾਂ ਦੇ ਇਲਾਕੇ ਦੇ ਨਾਲ-ਨਾਲ, ਲੇਵੀਆਂ ਨੂੰ ਤੇਰ੍ਹਾ ਕਿਲੋਮੀਟਰ ਲੰਬਾ ਅਤੇ ਪੰਜ/ਤਿੰਨ ਕਿਲੋਮੀਟਰ ਚੌੜਾ ਹਿੱਸਾ ਦਿੱਤਾ ਜਾਵੇਗਾ। ਇਸਦੀ ਕੁੱਲ ਲੰਬਾਈ ਤੇਰ੍ਹਾ ਕਿਲੋਮੀਟਰ ਅਤੇ ਚੌੜਾਈ ਪੰਜ/ਤਿੰਨ ਕਿਲੋਮੀਟਰ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.