ਹਿਜ਼ਕੀਏਲ 48

ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ।

Ezekiel 48:10 (UKJV) And for them, even for the priests, shall be this holy oblation; toward the north five and twenty thousand in length, and toward the west ten thousand in breadth, and toward the east ten thousand in breadth, and toward the south five and twenty thousand in length: and the sanctuary of the LORD shall be in the midst thereof.

8“ਪੂਰਬ ਤੋਂ ਪੱਛਮ ਤੱਕ ਯਹੂਦਾਹ ਦੇ ਇਲਾਕੇ ਦੇ ਨਾਲ ਲੱਗਦੇ ਹਿੱਸੇ ਨੂੰ ਤੁਸੀਂ ਖਾਸ ਤੋਹਫ਼ੇ ਵਜੋਂ ਪੇਸ਼ ਕਰੋਗੇ। ਇਹ ਪੂਰਬ ਤੋਂ ਪੱਛਮ ਤੱਕ ਇਸਦੀ ਲੰਬਾਈ ਤੇਰ੍ਹਾ ਕਿਲੋਮੀਟਰ ਦੇ ਬਰਾਬਰ ਹੋਵੇਗੀ; ਪਵਿੱਤਰ ਸਥਾਨ ਉਹ ਦੇ ਵਿਚਕਾਰ ਹੋਵੇਗਾ।

9“ਜਿਹੜਾ ਖਾਸ ਹਿੱਸਾ ਤੁਸੀਂ ਯਾਹਵੇਹ ਨੂੰ ਭੇਟ ਕਰਨਾ ਹੈ ਉਹ ਦੀ ਲੰਬਾਈ ਲਗਭਗ ਤੇਰ੍ਹਾ ਕਿਲੋਮੀਟਰ ਅਤੇ ਲਗਭਗ ਪੰਜ ਕਿਲੋਮੀਟਰ ਚੌੜੀ ਹੋਵੇ।

10ਇਹ ਜਾਜਕਾਂ ਲਈ ਪਵਿੱਤਰ ਹਿੱਸਾ ਹੋਵੇਗਾ। ਇਹ ਉੱਤਰ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ, ਪੱਛਮ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ, ਪੂਰਬ ਵਾਲੇ ਪਾਸੇ ਪੰਜ/ਤਿੰਨ ਕਿਲੋਮੀਟਰ ਚੌੜਾ ਅਤੇ ਦੱਖਣ ਵਾਲੇ ਪਾਸੇ ਤੇਰ੍ਹਾ ਕਿਲੋਮੀਟਰ ਲੰਬਾ ਹੋਵੇਗਾ। ਇਸ ਦੇ ਕੇਂਦਰ ਵਿੱਚ ਯਾਹਵੇਹ ਦਾ ਪਵਿੱਤਰ ਅਸਥਾਨ ਹੋਵੇਗਾ।

11ਇਹ ਪਵਿੱਤਰ ਕੀਤੇ ਹੋਏ ਜਾਜਕਾਂ, ਸਾਦੋਕੀਆਂ ਲਈ ਹੋਵੇਗਾ, ਜੋ ਮੇਰੀ ਸੇਵਾ ਕਰਨ ਵਿੱਚ ਵਫ਼ਾਦਾਰ ਸਨ ਅਤੇ ਲੇਵੀਆਂ ਦੇ ਵਾਂਗ ਕੁਰਾਹੇ ਨਹੀਂ ਪਏ ਜਦੋਂ ਇਸਰਾਏਲੀ ਭਟਕ ਗਏ ਸਨ।

12ਇਹ ਉਨ੍ਹਾਂ ਲਈ ਧਰਤੀ ਦੇ ਪਵਿੱਤਰ ਹਿੱਸੇ ਵਿੱਚੋਂ ਇੱਕ ਖਾਸ ਤੋਹਫ਼ਾ ਹੋਵੇਗਾ, ਇੱਕ ਅੱਤ ਪਵਿੱਤਰ ਹਿੱਸਾ, ਲੇਵੀਆਂ ਦੇ ਇਲਾਕੇ ਦੇ ਨਾਲ ਲੱਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.